ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਅਤੇ ਉਹਨਾਂ ਤੋਂ ਬਚਣ ਦੇ ਤਰੀਕੇ

ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਅਤੇ ਉਹਨਾਂ ਤੋਂ ਬਚਣ ਦੇ ਤਰੀਕੇ

 

ਇਹਲੇਖਇਸਵੇਲੇਆਈਏਪੀ (IAP)ਮਾਹਿਰਾਂਦੁਆਰਾਸਮੀਖਿਆਅਧੀਨਹੈ; ਅਜੇਤਕਸੋਧਿਆਅਤੇਪ੍ਰਵਾਨਿਤਨਹੀਂਹੈਅਤੇਇਸਵਿੱਚਤਕਨੀਕੀਅਤੇਭਾਸ਼ਾਦੀਆਂਗਲਤੀਆਂਹੋਸਕਦੀਆਂਹਨ।ਕਿਰਪਾਕਰਕੇਇੱਥੇਕਲਿਕਕਰਕੇਸਹੀਅਤੇਪ੍ਰਵਾਨਿਤਅੰਗ੍ਰੇਜ਼ੀਸੰਸਕਰਣਨੂੰਪੜ੍ਹਲਵੋ।

 

ਭੂਮਿਕਾ

ਛਾਤੀ ਦਾ ਦੁੱਧ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਬੱਚੇ ਲਈ ਸਿਹਤਮੰਦ ਹੈਅਤੇ ਮਾਂ ਲਈ ਵੀ ਲਾਭਕਾਰੀ ਹੈ| ਵਰਲਡ ਹੈਲਥਆਰ ਗੇਨਾਈਜੇਸ਼ਨ (ਡਬਲਿਊਐਚਓ) ਨੇਨਵੇਂਜਨਮੇ ਬੱਚੇ ਨੂੰ6  ਮਹੀਨਿਆਂ ਲਈ ਛਾਤੀ ਦਾ ਦੁੱਧ ਚੁੰਘਾਉਣ ਦੀ ਸਿਫਾਰਸ਼ ਕੀਤੀ ਹੈ ਅਤੇ ਫਿਰ ਇਕ ਸਾਲ ਤਕ ਇਸ ਨੂੰ ਹੋਰ ਭੋਜਨ ਦੇ ਨਾਲ ਵੀ ਜਾਰੀ ਰੱਖਣਾ ਹੈ|

ਇਸਦੇ ਅਤੇ ਮਾਵਾਂ ਦੇ ਚੰਗੇ ਇਰਾਦੇ ਦੇ ਬਾਵਜੂਦ ਵੀ ਇਹ ਦੇਖਿਆ ਗਿਆ ਹੈ ਕਿ 80% ਮਾਵਾਂ ਜਨਮ ਸਮੇਂ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਸ਼ੁਰੂ ਕਰਦਿਆਂ ਹਨ ਪਰ 6 ਮਹੀਨਿਆਂ ਦੇ ਅੰਤ ਵਿਚ ਸਿਰਫ 15% ਔਰਤਾਂ ਹੀ ਆਪਣੇ ਬੱਚਿਆਂ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਜਾਰੀ ਰੱਖਦੀਆਂ ਹਨ ਅਤੇ ਬਾਕੀ ਸਾਰੀਆਂ ਨਕਲੀ ਦੁੱਧ ਦੇਣ ਲੱਗ ਜਾਂਦੀਆਂ ਹਨ|

ਇਹ ਇਸ ਕਰਕੇ ਨਹੀਂ ਕਿ ਮਾਂ ਆਪਣੇ ਬੱਚੇ ਨੂੰ ਪੋਸ਼ਣ ਦਾ ਸਭ ਤੋਂ ਵਧੀਆ ਸਰੋਤ ਦੇਣ ਦੀ ਇੱਛਾ ਨਹੀਂ ਰੱਖਦੀ ਪਰ ਮਾਂ ਦੇ ਦੁੱਧ ਚੁੰਘਾਉਣ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਕਾਰਣ ਉਸਨੂੰ ਇਹ ਬਦਲਾ ਵਕਰਨਾ ਪੈਦਾ ਹੈ| ਇਹ ਰੁਕਾਵਟਾਂ ਉਸਨੂੰ ਬੱਚੇ ਨੂੰ ਛਾਤੀ ਦੇ ਦੁੱਧ ਤੋਂ ਨਕਲੀ ਦੁੱਧ ਦੇਣ ਲਈ ਮਜਬੂਰ ਕਰਦੀਆਂ ਹਨ| ਇਹ ਸਮੱਸਿਆਵਾਂ ਮੈਡੀਕਲ, ਸਮਾਜਿਕ, ਭਾਵਨਾਤਮਕ ਹੁੰਦੀਆਂ ਹਨ ਅਤੇ ਮਾਂਨੂੰ ਪਰੇਸ਼ਾਨ ਕਰ ਸਕਦੀਆਂ ਹਨ| ਛਾਤੀ ਦਾ ਦੁੱਧ ਚੁੰਘਾਉਣ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਨੂੰ ਦੂਰ ਕਰਨ ਦੇ ਤਰੀਕਿਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ|

ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਸਾਹਮਣੇ ਆਉਣ ਵਾਲੀਆਂ ਪਰੇਸ਼ਾਨੀਆਂ ਅਤੇ ਉਹਨਾਂ ਦੇ ਹੱਲ

ਕਮਜ਼ੋਰੀ ਅਤੇ ਥਕਾਵਟ

ਛਾਤੀ ਦਾ ਦੁੱਧ ਚੁੰਘਾਉਣ ਦੌਰਾਨ ਜਾਂ ਬਾਅਦ ਵਿੱਚ ਇੱਕ ਮਾਂ ਕਮਜ਼ੋਰ ਮਹਿਸੂਸ ਹੋ ਸਕਦੀ ਹੈ| ਉਸਨੂੰ ਕਦੇ-ਕਦਾਈਂ ਥਕਾਵਟ ਵੀ ਹੋ ਸਕਦੀ ਹੈ ਅਤੇ ਚੱਕਰ ਵੀ ਆਉਣ ਲੱਗ ਸਕਦੇ ਹਨ| ਇਹ ਇਸ ਲਈ ਹੈ ਕਿਉਂਕਿ ਇਕ ਔਰਤ ਨੂੰ ਦੁੱਧ ਚੁੰਘਾਉਣ ਦੌਰਾਨ, ਉਸਦੇ ਸਰੀਰ ਦੇ ਆਮ ਕੰਮ ਲਈ ਲੋੜੀਂਦਾ ਪੋਸ਼ਣ ਕਾਫ਼ੀ ਮਹੱਤਵਪੂਰਨ ਹੈ| ਜਦੋਂ ਉਹ ਆਪਣੇ ਸਰੀਰ ਦੀਆਂ ਇਹ ਲੋੜਾਂ ਪੂਰੀਆਂ ਕਰਨ ਵਿੱਚ ਅਸਮਰੱਥ ਹੁੰਦੀ ਹੈ ਉਹ ਥੱਕ ਜਾਂਦੀ ਹੈ|

ਇਹਨਾਂ ਮੁੱਦਿਆਂ ਨਾਲ ਨਜਿੱਠਣ ਲਈ, ਇਕ ਮਾਂ ਨੂੰ ਆਪਣੇ ਭੋਜਨ ਦੀ ਮਾਤਰਾ ਵਧਾਉਣ ਦੀ ਜ਼ਰੂਰਤ ਹੁੰਦੀ ਹੈ| ਉਸਨੂੰ ਇਸ ਵਿਚ ਅੱਲਗਅੱਲਗ ਤਰ੍ਹਾਂ ਦਾ ਭੋਜਨ ਜੋੜਨ ਦੀ ਜ਼ਰੂਰਤ ਹੁੰਦੀ ਹੈ ਅਤੇ ਸੰਤੁਲਿਤ ਖ਼ੁਰਾਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ| ਉਸਨੂੰ ਫਲ ਅਤੇ ਸਬਜ਼ੀਆਂ, ਮੀਟ ਅਤੇ ਡੇਅਰੀ ਉਤਪਾਦ ਜਿਵੇਂਕਿ ਦੁੱਧ ਅਤੇ ਦਹੀਂ ਖਾਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਆਪਣੇ ਸਰੀਰ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰ ਸਕੇ, ਨਾ ਸਿਰਫ ਆਪਣੇ ਲਈ, ਸਗੋਂ ਆਪਣੇ ਬੱਚੇ ਲਈ ਵੀ|

ਛਾਤੀ ਦਾ ਦੁੱਧ ਦੌਰਾਨ ਚੁੰਘਾਉਣ ਦਰਦ

ਮਾਂ ਦੇ ਛਾਤੀ ਦਾ ਦੁੱਧ ਚੁੰਘਾਉਣਾ ਬੰਦ ਕਰਨ ਦਾ ਇਕ ਕਾਰਣ ਦਰਦ ਹੋਣਾ ਹੈ| ਆਪਣੇ ਆਪ ਵਿੱਚ ਛਾਤੀ ਦਾ ਦੁੱਧ ਚੁੰਘਾਉਣਾ ਕਦੇ ਵੀ ਦਰਦ ਨਹੀਂ ਕਰਦਾ| ਇੱਕ ਮਾਂ ਨੂੰ ਉਸਦੀ ਛਾਤੀ ਵਿੱਚ ਦੁੱਧ ਭਰਿਆ ਹੋਣ ਕਰਕੇ ਭਰਪੂਰਤਾ ਦੀ ਭਾਵਨਾ ਹੋ ਸਕਦੀ ਹੈ ਪਰ ਇੱਕ ਵਾਰੀ ਜਦੋਂ ਬੱਚਾ ਪੀਣਾ ਸ਼ੁਰੂ ਕਰੇ ਤਾਂ ਇਹ ਭਾਵਨਾ ਰੁਕ ਜਾਏਗੀ| ਜੇ ਕਿਸੇ ਮਾਂ ਨੂੰ ਆਪਣੇ ਦੁੱਧ ਚੁੰਘਾਉਣ ਦੌਰਾਨ ਬਹੁਤ ਜ਼ਿਆਦਾ ਦਰਦ ਦਾ ਤਜਰਬਾ ਹੁੰਦਾ ਹੈ ਤਾਂ ਉਸਨੂੰ ਡਾਕਟਰ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ|

ਉਸਦੇ ਦੁੱਧ ਚੁੰਘਾਉਣ ਦੇ ਦੌਰਾਨ ਦਰਦ ਦਾ ਸਭ ਤੋਂ ਵੱਡਾ ਕਾਰਣ ਗਲਤ ਤਰੀਕਾ ਹੈ| ਜੇ ਦੁੱਧ ਚੁੰਘਾਉਣ ਦਾ ਤਰੀਕਾ ਠੀਕ ਨਹੀਂ ਹੈ, ਤਾਂ ਇਹ ਕੇਵਲ ਮਾਂ ਨੂੰ ਨਹੀਂ ਸਗੋਂ ਬੱਚੇ ਨੂੰ ਵੀ ਨੁਕਸਾਨ ਪਹੁੰਚਾਏਗਾ, ਕਿਉਂਕਿ ਬੱਚਾ ਲੋੜ ਅਨੁਸਾਰ ਦੁੱਧ ਨਹੀਂ ਪ੍ਰਾਪਤ ਕਰ ਸਕੇਗਾ| ਇਸ ਸਮੱਸਿਆ ਨੂੰ ਦੂਰ ਕਰਨ ਲਈ ਉਸਨੂੰ ਇੱਕ ਢੁਕਵੀਂ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਉਹ ਇੱਕ ਸਹੀ ਖ਼ੁਰਾਕ ਦੀ ਵਿਧੀ ਸਿੱਖ ਸਕੇ ਤਾਂ ਜੋ ਉਹ ਆਪਣੇ ਬੱਚੇ ਨੂੰ ਅਰਾਮ ਨਾਲ ਭੋਜਨ ਦੇ ਸਕੇ|

ਬੱਚੇ ਨੂੰ ਘੱਟ ਭੋਜਨ ਮਿਲਣਾ

ਸਭ ਤੋਂ ਮਹੱਤਵਪੂਰਣ ਕਾਰਣਾਂ ਵਿਚੋਂ ਇਕ ਕਾਰਣ ਕਿ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਚੁੰਘਾਉਂਦੀਆਂ ਹਨ ਕਿਉਂਕਿ ਉਹ ਮੰਨਦੀਆਂ ਹਨ ਕਿ ਬੱਚੇ ਨੂੰ ਲੋੜ ਅਨੁਸਾਰ ਕਾਫੀ ਦੁੱਧ ਨਹੀਂ ਮਿਲ ਰਿਹਾ| ਇਹ ਸੱਚ ਨਹੀਂ ਹੈ ਪਰ ਸੰਸਾਰ ਭਰ ਵਿਚ ਆਮ ਧਾਰਨਾ ਹੈ| ਖੋਜ ਤੋਂ ਪਤਾ ਲੱਗਦਾ ਹੈ ਕਿ ਸਿਰਫ 5% ਔਰਤਾਂ ਹੀ ਢੁਕਵੇਂ ਦੁੱਧ ਦੇ ਉਤਪਾਦਨ ਲਈ ਅਸਮਰਥ ਹਨ, 95% ਔਰਤਾਂ ਨਹੀਂ|

ਇਸ ਸਮੱਸਿਆ ਤੇ ਕਾਬੂ ਪਾਉਣ ਲਈ, ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਤੋਲਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀਂ ਹਰ ਇੱਕ ਖੁਰਾਕ ਦੇ ਬਾਅਦ ਭਾਰ ਵਿੱਚ ਵਾਧਾ ਦੇਖ ਸਕੋ| ਜੇ ਇਹ ਕੰਮ ਨਾ ਕਰੇ ਤਾਂ ਆਪਣੇ ਬੱਚੇ ਨੂੰ ਲਗਾਤਾਰ 2 ਤੋਂ 3 ਦਿਨਾਂ ਲਈ ਦੁੱਧ ਚੁੰਘਾਉਣ ਦੀ ਕੋਸ਼ਿਸ਼ ਤਾਂ ਕਿਉ ਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ| ਜੇ ਇਹ ਕੰਮ ਨਹੀਂ ਕਰਦਾ ਹੈ, ਤਾਂ ਬੱਚੇ ਦੀ ਦੇਖਭਾਲ ਲਈ, ਜਾਂਚ ਕਰਵਾਓ ਕਿ ਤੁਹਾਡਾ ਬੱਚਾ ਆਮ ਤੌਰ ਤੇ ਵਧ ਰਿਹਾ ਹੈ ਜਾਂ ਨਹੀਂ|

ਇਕ ਨਵੀਂ ਮਾਂ ਦੇ ਸਾਹਮਣੇ ਆਉਣ ਵਾਲੇ ਮੈਡੀਕਲ ਮੁੱਦੇ

ਕਈ ਵਾਰ ਇਕ ਮਾਂ ਨੂੰ ਮੈਡੀਕਲ ਮੁੱਦਿਆਂਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਛਾਤੀ ਦੀ ਆਂਲਾਗਾਂ ਜੋਲਾਲ, ਦਰਦ ਨਾਕ ਛਾਤੀਆਂ ਵੱਲ ਜਾਂਦੀਆਂ ਹਨ| ਹੋਰ ਮੁੱਦਿਆਂ ਵਿੱਚ ਸ਼ਾਮਲ ਹਨ ਛਾਤੀ ਦੀ ਸੋਜ਼ਸ਼, ਜਿਸ ਕਾਰਣ ਖੁਰਾਕ ਦੇਣਾ ਦੁਖਦਾਈ ਅਤੇ ਅਸੁਵਿਧਾਜਨਕ ਹੁੰਦੀ ਹੈ|

ਜੇ ਤੁਸੀਂ ਇੱਕ ਲਾਲ, ਦਰਦ ਨਾਕ ਛਾਤੀ ਨਾਲ ਨਜਿੱਠ ਰਹੇ ਹੋ, ਤਾਂ ਤੁਹਾਨੂੰ ਤੁਰੰਤ ਛਾਤੀ ਦਾ ਦੁੱਧ ਚੁੰਘਾਉਣਾ ਬੰਦ ਕਰਨ ਦੀ ਲੋੜ ਹੈ ਅਤੇ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰੋ ਤਾਂ ਕਿ ਤੁਸੀਂ ਆਪਣੇ ਬੱਚੇ ਨੂੰ ਬਿਨਾ ਕੋਈ ਨੁਕਸਾਨ ਪਹੁੰਚਾਏ ਇਲਾਜ ਸ਼ੁਰੂ ਕਰ ਸਕੋ| ਜੇ ਤੁਹਾਡੀ ਛਾਤੀ ਸਿਰਫ ਸੁੱਜੀ ਹੋਈ ਹੈ, ਤਾਂ ਤੁਹਾਨੂੰ ਅਕਸਰ ਛਾਤੀ ਦਾ ਪੰਪ ਵਰਤ ਕੇ ਉਸਨੂੰ ਖਾਲੀ ਕਰਨ ਦੀ ਲੋੜ ਹੈ|

ਭਾਵਨਾਤਮਕ ਬਦਲਾਓ

ਨਵੀਂ ਮਾਂ ਸ਼ਾਇਦ ਕਈ ਭਾਵਨਾਤਮਕ ਤਬਦੀਲੀਆਂ ਵਿੱਚੋਂ ਨਿਕਲ ਰਹੀ ਹੋ ਸਕਦੀ ਹੈ ਜਿਸ ਨਾਲ ਦੁੱਧ ਵਿੱਚ ਕਮੀ ਆ ਸਕਦੀ ਹੈ ਜਾਂ ਦੁੱਧ ਚੁੰਘਾਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ| ਇਹ ਜਨਮ ਅਤੇ ਛਾਤੀ ਦਾ ਦੁੱਧ ਚੁੰਘਾਉਣ ਦੇ ਕਾਰਣ ਉਸਦੇ ਸ਼ਰੀਰ ਵਿੱਚ ਚੱਲ ਰਹੀਆਂ ਹਾਰਮੋਨਲ ਤਬਦੀਲੀਆਂ ਦੇ ਕਾਰਣ ਹੈ|

ਇਹ ਬਦਲਾਅ ਆਮ ਹੁੰਦੇ ਹਨ ਅਤੇ ਇਨ੍ਹਾਂ ਬਦਲਾਵਾਂ ਨਾਲ ਨਿਪਟਣ ਲਈ ਕਿਸੇ ਵੀ ਔਰਤ ਨੂੰ ਆਪਣੇ ਸਾਥੀ ਜਾਂ ਉਸਦੇ ਪਰਿਵਾਰ ਤੋਂ ਭਾਵਨਾਤਮਕ ਸਹਾਇਤਾ ਦੀ ਲੋੜ ਹੁੰਦੀ ਹੈ| ਪਰ ਜੇ ਲੱਛਣ ਬਹੁਤ ਜ਼ਿਆਦਾ ਹੋਣ,  ਤਾਂ ਉਸਨੂੰ ਇਹ ਯਕੀਨੀ ਬਣਾਉਣ ਲਈ ਹਮੇਸ਼ਾਂ ਇੱਕ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਕਿ ਉਹ ਜਨਮ ਤੋਂ ਬਾਅਦ ਦੀ ਡਿਪਰੈਸ਼ਨ ਦਾ ਸਾਹਮਣਾ ਤਾਂ ਨਹੀਂ ਕਰ ਰਹੀ|

ਦੁੱਧ ਚੁੰਘਾਉਣ ਤੋਂ ਸ਼ਰਮਾਣਾ

ਕੁੱਝ ਔਰਤਾਂ, ਖਾਸ ਤੌਰ ਤੇ ਪਹਿਲੀ ਵਾਰ ਬਣੀਆਂ ਮਾਵਾਂ, ਜਨਤਕ ਥਾਂ ਜਾਂ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਭੋਜਨ ਦੇਣ ਬਾਰੇ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ| ਇਹਨਾਂ ਹਾਲਤਾਂ ਨਾਲ ਨਜਿੱਠਣ ਲਈ, ਨਵੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਬੋਤਲਾਂ ਦੇ ਦੁੱਧ ਦੀ ਵਰਤੋਂ ਕਰਦੀਆਂ ਹਨ|

ਇਸ ਸਥਿਤੀ ਨਾਲ ਨਜਿੱਠਣ ਲਈ ਪਹਿਲਾ ਕਦਮ ਹੈ ਛਾਤੀ ਦਾ ਦੁੱਧ ਚੁੰਘਾਉਣ ਦੀ ਪ੍ਰਕਿਰਿਆ ਦੇ ਨਾਲ ਆਰਾਮਦਾਇਕ ਹੋਣਾ, ਤਾਂ ਜੋ ਤੁਹਾਡੇ ਲਈ ਇਹ ਜਨਤਕ ਹਾਲਾਤ ਵਿੱਚ ਵੀ ਅਸਾਨ ਹੋਵੇ| ਤੁਹਾਡੇ ਲਈ ਅਗਲਾ ਕਦਮ ਹੈ ਇਕ ਕੰਬਲ, ਸ਼ੀਟ ਜਾਂ ਤੌਲੀਆ ਆਪਣੇ ਨਾਲ ਰੱਖਣਾ ਤਾਂ ਜੋ ਤੁਸੀਂ ਜਨਤਕ ਥਾਂ ਤੇ ਖੁਰਾਕ ਦੇਣ ਵੇਲੇ ਆਪਣੇ ਆਪਨੂੰ ਅਤੇ ਆਪਣੇ ਬੱਚੇ ਨੂੰ ਢੱਕ ਸਕੋ|

ਕੰਮ ਕਰਨ ਵਾਲੀਆਂ ਮਾਵਾਂ

ਕੁਝ ਕੰਮ ਕਰਨ ਵਾਲੀਆਂ ਮਾਵਾਂ ਜਾਂ ਵੱਡੇ ਪਰਿਵਾਰਾਂ ਵਿੱਚ ਰਹਿਣ ਵਾਲਿਆਂ ਮਾਵਾਂ ਕੋਲਹਰ 2 ਜਾਂ 3 ਘੰਟੇ ਬਾਦ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦਾ ਸਮਾਂ ਨਹੀਂ ਹੁੰਦਾ| ਜਦੋਂ ਕੰਮ ਕਰਨ ਵਾਲੀਆਂ ਔਰਤਾਂ ਆਪਣੇ ਦਫਤਰਾਂ ਵਿੱਚ ਜਾਂਦੀਆਂ ਹਨ ਤਾਂ ਉਹ ਘਰ ਵਿੱਚ ਆਪਣੇ ਬੱਚਿਆਂ ਨੂੰ ਪਰਿਵਾਰ ਜਾਂਦੇ ਖਭਾਲ ਕਰਨ ਵਾਲੀਆਂ ਕੋਲ ਛੱਡ ਜਾਂਦੀਆਂ ਹਨ ਅਤੇ ਆਪਣੇ ਬੱਚਿਆਂ ਨੂੰ ਭੋਜਨ ਨਹੀਂ ਦੇ ਸਕਦੀਆਂ ਅਤੇ ਇਸ ਲਈ ਉਨ੍ਹਾਂ ਨੂੰ ਨਕਲੀ ਦੁੱਧ ਦੇ ਵੱਲ ਮੁੜਨਾ ਪੈਂਦਾ ਹੈ|

ਇਹ ਨਾਂ ਸਥਿਤੀਆਂ ਲਈ, ਮਾਂ ਦਾ ਦੁੱਧ ਪੰਪਵਰਤ ਕੇਮਾਂ ਨੂੰ ਆਪਣੇ ਦੁੱਧ ਨੂੰ ਜਮਾ ਕਰਨਾ ਚਾਹੀਦਾ ਹੈ ਅਤੇ ਸਟੋਰ ਕਰਨਾ ਚਾਹੀਦਾ ਹੈ ਤਾਂ ਕਿਉ ਸਦੇ ਬੱਚੇ ਨੂੰ ਇਹ ਦੁੱਧ ਦਿੱਤਾ ਜਾ ਸਕੇ| ਜੇਇਹ ਸੰਭਵਨ ਹੀਂ ਹੈ ਤਾਂ ਉਸਨੂੰ ਕੰਮ ਲਈ ਰਵਾਨਾ ਹੋਣ ਤੋਂ ਪਹਿਲਾਂ ਅਤੇ ਘਰ ਵਾਪਸ ਆ ਕੇ ਤੁਰੰਤ ਆਪਣੇ ਬੱਚੇ ਨੂੰ ਭੋਜਨ ਦੇਣਾ ਚਾਹੀਦਾ ਹੈ| ਇਕ ਖੁਰਾਕ ਬੱਚੇ ਲਈ ਹਾਨੀ ਕਾਰਕ ਨਹੀਂ ਹੁੰਦੀ ਅਤੇ ਦੁੱਧ ਬਿਲਕੁਲ ਨਾ ਦੇਣ ਨਾਲੋਂ ਕੁੱਝ ਦੁੱਧ ਦੇਣਾ ਵਧੀਆ ਹੀ ਹੈ|

ਸਿੱਟਾ

ਜਦੋਂ ਤੱਕ ਇਸਦਾ ਕੋਈ ਖਾਸ ਡਾਕਟਰੀ ਕਾਰਨ ਨਾ ਹੋਵੇ, ਤਾਂ ਜਿੰਨਾ ਸੰਭਵ ਹੋ ਸਕੇ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾਓ| ਜੇ ਤੁਸੀਂ ਕਿਸੇ ਡਾਕਟਰੀ ਕਾਰਣ ਕਰਕੇ ਬੱਚੇ ਨੂੰ ਦੁੱਧ ਨਹੀਂ ਦੇ ਸਕਦੇ ਹੋ,

ਤਾਂ ਦੁੱਧ ਦੀ ਬੈਂਕ ਤੋਂ ਆਪਣੇ ਬੱਚੇ ਨੂੰ ਦੁੱਧ ਪਿਲਾਓ| ਇੱਕ ਦੁੱਧ ਬੈਂਕ ਇੱਕ ਕਲੈਕਸ਼ਨ ਸੈਂਟਰ ਹੁੰਦਾ ਹੈ ਜਿੱਥੇ ਮਨੁੱਖੀ ਦੁੱਧ ਹੁੰਦਾ ਹੈ; ਕਿਰਪਾ ਕਰਕੇ ਆਪਣੇ ਨੇੜੇ ਦੇ ਕਿਸੇ ਇੱਕ ਦੀ ਜਾਣਕਾਰੀ ਲਈ ਆਪਣੇ ਬੱਚਿਆਂ ਦੇ ਡਾਕਟਰ ਦੀ ਸਲਾਹ ਲਓ| ਜੇ ਤੁਹਾਨੂੰ ਨਕਲੀ ਦੁੱਧ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਵੀ ਹੈ ਤਾਂ ਇਸ ਦੀ ਗਿਣਤੀ ਨੂੰ ਸੀਮਤ ਰੱਖੋ ਅਤੇ ਵੱਧ ਤੋਂਵੱਧ ਸੰਭਵ ਤੌਰ ਤੇ ਕੁਦਰਤੀ ਦੁੱਧ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ| ਯਾਦ ਰੱਖੋ, ਛਾਤੀ ਦਾ ਦੁੱਧ ਚੁੰਘਾਉਣਾ ਤੁਹਾਡੇ ਬੱਚੇ ਲਈ ਵਧੀਆ ਹੈ|

ਹਵਾਲੇ

Dailyo.in. (2018). ਕੋਮਨਚੈਲੈਂਜਿਜ਼ਮਦਰਜ਼ਮੇਫੇਸਡੀਊਰਿੰਗਬ੍ਰੇਸਟਫੀਡਿੰਗ| [ਆਨਲਾਇਨ] ਇੱਥੇਉਪਲਬਧਹੈ: https://www.dailyo.in/lifestyle/breastfeeding-pregnancy-health-balanced-diet-mastitis-motherhood-childbirth/story/1/12194.html [ਵਰਤੀਗਈ 28 Mar. 2018].

ਫੈਮਿਲੀਐਜੂਕੇਸ਼ਨ| (2018). ਕੋਮਨਪ੍ਰੋਬਲਮ੍ਸ ਐਨਕਾਊਂਟਰ ਡਬਾਇਬ੍ਰੇਸਟਫੀਡਿੰਗ ਵੂਮੈਨ| [ਆਨਲਾਇਨ] ਇੱਥੇਉਪਲਬਧਹੈ: https://www.familyeducation.com/life/breastfeeding-challenges/common-problems-encountered-breastfeeding-women?page=3 [ਵਰਤੀਗਈ 28 Mar. 2018].

ਫਿੱਟਪ੍ਰੈਗਨੈਂਸੀਐਂਡਬੇਬੀ| (2018). 6 ਕੋਮਨਬ੍ਰੇਸਟਫੀਡਿੰਗਪ੍ਰੋਬਲਮ੍ਸਐਂਡਹਾਊਟੂਓਵਰਕਮਦੈਮ| [ਆਨਲਾਇਨ] ਇੱਥੇਉਪਲਬਧਹੈ: https://www.fitpregnancy.com/baby/breastfeeding/6-common-breastfeeding-problems-and-how-overcome-them [ਵਰਤੀਗਈ 28 Mar. 2018].