ਬੱਚਿਆਂ ਦਾ ਪੋਸ਼ਣ, ਭਾਰ ਵਧਣਾ ਅਤੇ ਬਾਲਗ ਉਮਰ ਵਿੱਚ ਹੋਣ ਵਾਲੀਆਂ ਬੀਮਾਰੀਆਂ

 

ਇਹਲੇਖਇਸਵੇਲੇਆਈਏਪੀ (IAP)ਮਾਹਿਰਾਂਦੁਆਰਾਸਮੀਖਿਆਅਧੀਨਹੈ; ਅਜੇਤਕਸੋਧਿਆਅਤੇਪ੍ਰਵਾਨਿਤਨਹੀਂਹੈਅਤੇਇਸਵਿੱਚਤਕਨੀਕੀਅਤੇਭਾਸ਼ਾਦੀਆਂਗਲਤੀਆਂਹੋਸਕਦੀਆਂਹਨ।ਕਿਰਪਾਕਰਕੇਇੱਥੇਕਲਿਕਕਰਕੇਸਹੀਅਤੇਪ੍ਰਵਾਨਿਤਅੰਗ੍ਰੇਜ਼ੀਸੰਸਕਰਣਨੂੰਪੜ੍ਹਲਵੋ

 

ਮਾਂ-ਬਾਪ ਹੋਣ ਦੇ ਨਾ ਤੇ, ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ ਤੁਸੀਂ ਸ਼ਾਇਦ ਸਭ ਤੋਂ ਵੱਧ ਇਹ ਆਮ ਸਵਾਲ ਸੁਣੇ ਹੋਣੇ ਹਨ ਕਿ “ਬੱਚੇ ਦਾ ਕਿੰਨਾ ਭਾਰ ਹੈ?” ਅਤੇ “ਬੱਚਾ ਕਿੰਨਾ ਵੱਧ ਕਰ ਰਿਹਾ ਹੈ?”

ਬਹੁਤ ਸਾਰੇ   ਲੋਕ ਬੱਚੇ ਦੀ ਸਿਹਤ ਨੂੰ ਉਸਦੇ ਭਾਰ ਨਾਲ ਮਾਪਦੇ ਹਨ| ਇਸ ਲਈ, ਹਰ ਕੋਈ ਬੱਚੇ ਦੇ ਭਾਰ ਦੀ ਨਿਗਰਾਨੀ ਕਰਨਾ ਚਾਹੁੰਦਾ ਹੈ| ਜਨਮ ਦੇ ਪਹਿਲੇ ਛੇ ਮਹੀਨਿਆਂ ਵਿਚ ਭਾਰ ਵਿਚ ਵਾਧਾ ਸਭ ਤੋਂ ਉੱਚਾ ਹੁੰਦਾ ਹੈ|

ਭਾਰਤੀ ਪੀਡੀਆਿ ਅਟ੍ਰਿਕਸ ਅਨੁਸਾਰ, ਕੁਪੋਸ਼ਣ ਵਿਕਾਸ ਸ਼ੀਲ ਦੇਸ਼ਾਂ ਵਿੱਚ ਇੱਕ ਵੱਡੀ ਸਿਹਤ ਸਮੱਸਿਆ ਹੈ ਅਤੇ ਬੱਚਿਆਂ ਵਿੱਚ ਰੋਗ ਅਤੇ ਮੌਤ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ| ਦੁਨੀਆ ਦੇ ਅੱਧੇ ਤੋਂ ਵੱਧ ਕੁਪੋਸ਼ਣ ਵਾਲੇ ਬੱਚੇ ਭਾਰਤ ਵਿਚ ਰਹਿੰਦੇ ਹਨ| ਇਸ ਤੋਂ ਇਲਾਵਾ, ਤਿੰਨ ਸਾਲ ਤੋਂ ਘੱਟ ਉਮਰ ਦੇ ਲਗਭਗ 47% ਬੱਚਿਆਂ ਦਾ ਭਾਰ ਲੋੜ ਨਾਲੋਂ ਘੱਟ ਹੈ ਅਤੇ 46% ਬੱਚੇ ਸਹੀ ਤਰ੍ਹਾਂ ਵੱਧ ਨਹੀਂ ਰਹੇ|

ਦੇਰ ਨਾਲ ਵਿਕਾਸ ਆਮ ਤੌਰਤੇ 6 ਮਹੀਨੇ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ ਜਦੋਂ ਬੱਚੇ ਨੂੰ ਛਾਤੀ ਦੇ ਦੁੱਧ ਦੇ ਨਾਲ ਹੋਰ ਭੋਜਨ ਮਿਲਦਾ ਹੈ| ਜੇ ਇਹ ਖਾਣਾ ਸਹੀ ਢੰਗ ਨਾਲ ਨਾ ਦਿੱਤਾ ਜਾਵੇ, ਤਾਂ ਬੱਚਿਆਂ ਦਾ ਵਿਕਾਸ ਰੁੱਕ ਸਕਦਾ ਹੈ| ਕਰਨਾਟਕ ਵਿੱਚ ਬੱਚਿਆਂ ਉੱਤੇ ਹੋਏ ਇੱਕ ਅਧਿਐਨ ਵਿਚ ਇਸਦਾ ਇੱਕ ਨਮੂਨਾ ਮਿਲਿਆ ਹੈ| ਖੋਜ ਕਰਤਾਵਾਂ ਨੇ ਦੇਖਿਆ ਕਿ 6 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਘੱਟ ਭਾਰ (6%) ਦਾ ਘੱਟ ਪ੍ਰਭਾਵਸੀ, ਜਦੋਂ ਕਿ 6 ਤੋਂ 11 ਮਹੀਨਿਆਂ ਦੇ ਬੱਚਿਆਂ ਵਿੱਚ ਘੱਟ ਭਾਰ (39%) ਦਾ ਪ੍ਰਭਾਵ ਜ਼ਿਆਦਾ ਸੀ|

ਖੋਜਕਰਤਾਵਾਂ ਅਨੁਸਾਰ, ਇਹ ਸਿਰਫ਼ ਭੋਜਨ ਦੀ ਕਮੀ ਨਹੀਂ ਜੋ ਕਿ ਕੁਪੋਸ਼ਣ ਦਾ ਕਾਰਨ ਬਣਦਾ ਹੈ, ਪਰ ਖੁਰਾਕ ਦੀ ਕਿਸਮ, ਭੋਜਨ ਦੀ ਕਿਸਮ, ਕਿੰਨੀ ਵਾਰ ਭੋਜਨ ਦੇਣਾ ਹੈ ਆਦਿ ਬਾਰੇ ਜਾਣਕਾਰੀ ਦੀ ਕਮੀ ਨਾਲ ਬੱਚਿਆਂ ਵਿਚ ਕੁਪੋਸ਼ਣ ਵਧ ਜਾਂਦਾ ਹੈ| ਇਹ ਉਹਨਾਂ ਪਰਿਵਾਰਾਂ ਵਿਚ ਵੀ ਹੋ ਸਕਦਾ ਹੈ ਜਿੱਥੇ ਬਾਲਗਾਂ ਵਿਚ ਪੋਸ਼ਣ ਦੀ ਰੋਜ਼ਾਨਾ ਲੋੜ ਪੂਰੀ ਹੁੰਦੀ ਹੈ|

ਅਸੀਂ ਬਾਲ ਵਿਕਾਸ ਵਿੱਚ ਕਿ ਵੇਂਸੁਧਾਰ ਕਰ ਸਕਦੇ ਹਾਂ?

ਬੱਚਿਆ ਨੂੰ ਬਿਹਤਰ ਤਰੀਕੇ ਨਾਲ ਭੋਜਨ ਦੇਣ ਨਾਲ ਅਤੇ ਕਾਰਕ-ਮੁਖੀ ਸੁਨੇਹਿਆਂ ਰਾਹੀਂ ਜਾਗਰੂਕਤਾ ਪੈਦਾ ਕਰਨ ਨਾਲ ਬੱਚਿਆਂ ਲਈ ਚੰਗੇ ਪੋਸ਼ਣ ਦੇ ਸੰਦੇਸ਼ ਨੂੰ ਫੈਲਾਉਣਾ ਸੰਭਵ ਹੈ| ਭੰਡਾਰੀ ਅਤੇ ਸਹਿਕਰਮੀਆਂ ਦੁਆਰਾ ਕੀਤੇ ਗਏ ਅਧਿਐਨ ਸ਼ਾਇਦ ਬਾਲ-ਕੇਂਦ੍ਰਿਤ ਪੋਸ਼ਣ ਸੰਬੰਧੀ ਸਿੱਖਿਆ ਦੇਸ ਤੋਂ ਵਿਆਪਕ ਭਾਰਤੀ ਪ੍ਰਮਾਣ ਹਨ| ਉਹ ਸੁਝਾਅ ਦਿੰਦੇ ਹਨ ਕਿ ਪੋਸ਼ਣ ਸਿੱਖਿਆ ਬਾਰੇ ਸੰਦੇਸ਼ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਲੰਬੇ ਸਮੇਂ ਲਈ ਦੁੱਧ ਚੁੰਘਾਉਣ, ਛੋਟੇ ਬੱਚਿਆਂ ਦੀ ਮੌਤ ਦੀ ਦਸਤ ਕਾਰਣ ਹੋਣ ਵਾਲੀ ਮੌਤ ਨੂੰ ਰੋਕਣ ਅਤੇ ਬੱਚੇ ਨੂੰ ਵੱਧ ਊਰਜਾ ਦੇਣ ਵਿੱਚ ਮਦਦ ਕਰ ਸਕਦਾ ਹੈ|

ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਖੁਰਾਕ ਕੀ ਹੈ ?

ਨਿਆਣੇ ਲਈ ਛਾਤੀ ਦਾ ਦੁੱਧ ਬਹੁਤ ਹੀ ਸੁਵਿਧਾਜਨਕ ਅਤੇ ਅਨੁਕੂਲ ਪੌਸ਼ਟਿਕ ਤੱਤ ਹੈ| ਛੋਟੀ ਉਮਰ ਵਿੱਚ ਵੀ ਅਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਅਦੋਂ ਵੀ ਛਾਤੀ ਦਾ ਦੁੱਧ ਬੱਚੇ ਨੂੰ ਵਧਦਾ ਰੱਖਦਾ ਹੈ, ਅਤੇ ਸਾਹ ਲੈਣ ਦੀਆਂ ਪਰੇਸ਼ਾਨੀਆਂ ਅਤੇ ਪੇਟ ਦੇ ਰੋਗਾਂ ਤੋਂ ਬਚਣ ਵਿੱਚ ਮਦਦ ਕਰਦਾ ਹੈ| ਛਾਤੀ ਦਾ ਦੁੱਧ ਚੁੰਘਾਉਣਾ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਬੱਚਾ ਵਧਣ ਤੋਂ ਬਾਅਦ ਸਿਹਤਮੰਦ ਭੋਜਨ ਪਸੰਦ ਕਰੇ|

ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਛੇ ਮਹੀਨਿਆਂ ਲਈ ਸਿਰਫ ਛਾਤੀ ਦਾ ਦੁੱਧ ਪੀਂਦੇ ਹਨ| ਇਹ ਸਭ ਵਧੀਆ ਲੋੜਾਂ ਜਿਵੇਂ ਕਿ ਰੋਗਾਣੂ ਨਾਸ਼ਕ ਕਾਰਕ, ਤਾਕਤ ਦੇਣ ਵਾਲੇ ਤੱਤ, ਐਂਟੀਬਾਡੀਜ਼, ਪਾਚਕ ਅਤੇ ਫੈਟ ਐਸਿਡ ਪ੍ਰਦਾਨ ਕਰਦਾ ਹੈ, ਜੋ ਦਿਮਾਗ ਦੇ ਵਧੀਆ ਵਿਕਾਸ ਲਈ ਜ਼ਰੂਰੀ ਹਨ|

ਨਵੇਂ ਜਨਮੇ ਲਈ ਸਿਹਤ ਮੰਦ ਵਜ਼ਨ ਕਿੰਨਾ ਹੈ?

ਜ਼ਿਆਦਾਤਰ ਬੱਚੇ ਜਿਹਨਾਂ ਦਾ ਜਨਮ ਗਰਭ ਦੇ 38-40 ਹਫ਼ਤੇ ਦੇ ਬਾਅਦ ਹੁੰਦਾ ਹੈ (ਪੂਰਾ ਸਮਾਂ) ਉਨ੍ਹਾਂ ਦਾ ਭਾਰ 2.7 ਤੋਂ 4 ਕਿਲੋਗ੍ਰਾਮ (6-10 ਪਾਊਂਡ) ਦੇ ਵਿਚ ਕਾਰ ਹੁੰਦਾ ਹੈ| ਇੱਕ ਬਾਲ ਦੇ ਭਾਰ ਨੂੰ ਪ੍ਰਭਾਵਤ ਕਰਨ ਵਾਲੇ ਕਾਰਕਾਂ ਵਿੱਚ ਬੱਚੇ ਦਾ ਲਿੰਗ, ਗਰਭ ਦਾਸ ਮਾਂ, ਗਰਭ ਅਵਸਥਾ ਦੌਰਾਨ ਮਾਂ ਦੀ ਸਿਹਤ, ਗਰਭ ਅਵਸਥਾ ਦੌਰਾਨ ਪੋਸ਼ਣ, ਮਾਪਿਆਂ ਦਾ ਨਿਰਮਾਣ, ਜਾਂ ਜਨਮ ਸਮੇਂ ਬੱਚੇ ਦੀ ਸਿਹਤ ਹੋ ਸਕਦੇ ਹਨ|

ਜਿਹੜੇ ਬੱਚੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਬਾਹਰ ਪੈਦਾ ਹੋਏ ਹੋਣ ਉਹ ਵੀ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦੇ ਹਨ| ਜੀਵਨ ਦੇ ਪਹਿਲੇ ਪੰਜ ਤੋਂ ਸੱਤ ਦਿਨਾਂ ਵਿੱਚ, ਨਵ ਜੰਮੇ ਬੱਚਿਆਂ ਦਾ ਭਾਰ ਘੱਟਦਾ ਹੈ| ਜੋ ਬੱਚਿਆਂ ਨੂੰ ਫ਼ਾਰਮੂਲਾ ਦਿੱਤਾ ਜਾਂਦਾ ਹੈ ਉਨ੍ਹਾਂ ਲਈ, 5% ਭਾਰ ਘੱਟਣਾ ਆਮ ਮੰਨਿਆ ਜਾਂਦਾ ਹੈ ਅਤੇ ਛਾਤੀ ਦਾ ਦੁੱਧ ਪੀਣ ਵਾਲੇ ਬੱਚਿਆਂ ਵਿੱਚ 7-10% ਭਾਰ ਘੱਟਣਾਆਮ ਮੰਨਿਆ ਜਾਂਦਾ ਹੈ|

ਤੁਸੀਂ ਆਪਣੇ ਬੱਚੇ ਦੇ ਭੋਜਨ ਦੀ ਮਾਤਰਾ ਦੀ ਨਿਗਰਾਨੀ ਕਿਵੇਂ ਕਰ ਸਕਦੇ ਹੋ?

ਆਮ ਤੌਰ ਤੇ, ਨਵ ਜੰਮੇ ਬੱਚਿਆਂ ਨੂੰ ਹਸਪਤਾਲ ਵਿਚ ਵਿਚ ਤੋਲਿਆ ਜਾਂਦਾ ਹੈ ਅਤੇ ਕਈ ਵਾਰੀ ਉਨ੍ਹਾਂ ਦੇ ਡਿਸਚਾਰਜ ਹੋਣ ਤੋਂ 48 ਤੋਂ 72 ਘੰਟੇ ਬਾਅਦ ਫਿਰ ਤੋਲਿਆ ਜਾਂਦਾ ਹੈ| ਇਹਨਾਂ ਨੂੰ ਜਨਮ ਦੇ ਸੱਤ ਦਿਨਾਂ ਦੇ ਬਾਅਦ ਅਤੇ ਕਈ ਵਾਰੀ ਦੋ ਹਫਤਿਆਂ ਬਾਅਦ ਵੀ ਫਿ ਰਤੋਲਿਆ ਜਾਂਦਾ ਹੈ| ਜੇਕਰ ਬੱਚੇ ਦੀਸਿਹਤ ਸੰਬੰਧੀ ਕੋਈ ਪਰੇਸ਼ਾਨੀਆਂ ਹੋਣ ਤਾਂ ਭਾਰ ਕਾਈ ਵਾਰ ਦੇਖਿਆ ਜਾ ਸਕਦਾ ਹੈ|

ਪਹਿਲੇ ਹਫ਼ਤੇ ਦੇ ਬਾਅਦ, ਤੁਹਾਡੇ ਨਵਜੰਮੇ ਬੱਚੇ ਨੂੰ ਦਿਨ ਵਿੱਚ ਘੱਟੋ-ਘੱਟ ਪੰਜ ਤੋਂ ਸੱਤ ਵਾਰ ਪਿਸ਼ਾਬ ਕਰਨਾ ਚਾਹੀਦਾ ਹੈ ਅਤੇ ਦਿਨ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਵਾਰ ਟੱਟੀ ਕਰਨੀ ਚਾਹੀਦੀ ਹੈ| ਇਹ ਰੁਟੀਨ ਸਮੇਂ ਦੇ ਨਾਲ ਬਦਲ ਸਕਦੀਹੈ , ਜਦ ਕਿ ਛਾਤੀ ਦੇ ਦੁੱਧ ਚੁੰਘਾਏ ਬੱਚਿਆਂ ਦੇ ਮੁਕਾਬਲੇ ਫਾਰਮੂਲਾ ਦਿੱਤੇ ਗਏ ਬੱਚਿਆਂ ਨੂੰ ਘੱਟ ਟੱਟੀ ਲੱਗ ਸਕਦੀ ਹੈ|

ਬੱਚੇ ਦੇ ਖਾਣ ਪੀਣ ਦਾ ਧਿਆਨ ਇਸ ਤਰਹਂ ਰੱਖਣਾ ਚਾਹੀਦਾ ਹੈ ਕਿ ਖਾਣ ਤੋਂ ਬਾਅਦ ਉਹ ਕੁੱਝ ਸਮੇਂ ਲਈ ਸੰਤੁਸ਼ਟ ਨਜ਼ਰ ਆਉਣਾ ਚਾਹੀਦਾ ਹੈ| ਪਰ, ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਇੰਝ ਵੀ ਲਗਦਾ ਹੁੰਦਾ ਹੈ ਕਿ ਬੱਚੇ ਨੂੰ ਹਰ ਵੇਲੇ ਖਾਣਾ ਚਾਹੀਦਾ ਹੈ|

ਜੇ ਤੁਹਾਡੇ ਬੱਚੇ ਦੇ ਭੋਜਨ ਦੇ ਸੰਬੰਧ ਵਿੱਚ ਤੁਹਾਡੇ ਕੋਈ ਵੀ ਸਵਾਲ ਹਨ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ|

ਜਨਮ ਵੇਲੇ ਘੱਟ ਭਾਰ ਇਕ ਬੱਚੇ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ?

ਇੱਕ ਅਧਿਐਨ ਵਿੱਚ ਸਪੱਸ਼ਟ ਪ੍ਰਮਾਣ ਪਾਇਆ ਗਿਆ ਹੈ ਕਿ ਘੱਟ ਜਨਮ ਦਾ ਭਾਰ ਇਨਸੁਲਿਨ ਪ੍ਰਤੀਰੋਧ, ਇਸਕੈਮਿਕਦਿਲਦੇਰੋਗ, ਟਾਈਪ 2 ਡਾਇਬੀਟੀਜ਼, ਮਲਟੀਪਲਸਕਲਰੋਸਿਸ, ਕਾਰਡੀਓਵੈਸਕੁਲਰਰੋਗ, ਮੋਟਾਪਾ, ਡਿਸਲਿਪਿਡੀਮੀਆ, ਓਸਟੀਓਪੋਰੋਸਿਸ, ਹਾਈਪੋਥਾਇਰੋਇਡਿਜ਼ਮ, ਅੰਤਮ ਪੜਾਅ ਦੀ ਰੇੜ੍ਹੂ ਬੀਮਾਰੀ, ਛਾਤੀ ਅਤੇ ਅੰਡਕੋਸ਼ਦੇਕੈਂਸਰ, ਦਿਲਸਬੰਧੀਹਾਈਪਰਟ੍ਰੌਫੀ, ਬਾਲਗ਼ਦਮਾ ਅਤੇ ਸੁਣਨ ਸ਼ਕਤੀ ਘੱਟਣਾ, ਡਿਪਰੈਸ਼ਨ, ਸਕਿਜ਼ੋਫ੍ਰੇਨੀਆ, ਜਿਗਰ ਸਿਰੋਸਿਸ, ਪੌਲੀਸੀਸਟਿਕ ਅੰਡਾ ਸ਼ਯਸਿੰਡਰੋਮ ਅਤੇ ਮਨੋਦਸ਼ਾਅ ਸਥਿਰਤਾ ਦਾ ਕਾਰਣ ਬਣ ਸਕਦਾ ਹੈ| ਇਹ ਸਰਵੇਖਣ ਇੰਟਰਨਲ ਮੈਡੀਸਨ ਦੇ ਵਿਭਾਗ ਦੇ ਕਾਰਲੋਸਐਨਟੋਨਿਓਨੈਗਰਾਟੋ, ਸਾਓਪਾਓਲੋਬ੍ਰਾਜ਼ੀਲ ਦੀ ਬੋਰੋਡਾਇਬੈਟਿਕਸ ਐਸੋਸੀਏਸ਼ਨ ਅਤੇ ਰਿਓਦੇਜਾਨੈਰੋ, ਬ੍ਰਜ਼ਿਲਦੇਸ ਟੇਟ ਯੂਨੀਵਰਸਿਟੀ ਹਸਪਤਾਲ ਦੇ ਡਾਇਬੀਟੀਜ਼ ਯੂਨਿਟ ਦੇ ਅੰਦਰੂਨੀ ਮੈਡੀਸਿਨ ਵਿਭਾਗ ਦੀ ਮਰੀਲੀਆ ਬ੍ਰਿਟੋਗੋ ਮਸਦੁਆਰਾ ਕੀਤਾ ਗਿਆ ਹੈ|

ਸ਼ੁਰੂਆਤੀ ਬਾਲਗ ਵਿਕਾਰ ਦੇ ਅਸਰਾਂ ਦਾ ਸੱਭ ਤੋਂ ਮਹੱਤਵਪੂਰਨ ਅਧਿਐਨ ਬਾਰਕਰ ਅਤੇ ਉਸਦੇ ਸਾਥੀਆਂ ਦੁਆਰਾ ਕੀਤਾ ਗਿਆ ਸੀ| ਉਨ੍ਹਾਂ ਨੇ ਪਾਇਆ ਕਿ ਜਨਮ ਵਜ਼ਨ ਵਧ ਦੀ ਮੌਤ ਨਾਲ ਸੰਬੰਧਿਤ ਹੈ ਜੋ ਕਿ ਕੋਰੋ ਨਰੀ ਦਿਲ ਦੀ ਬਿਮਾਰੀ ਤੋਂ ਬਾਦ ਦੂਜੇ ਦਰਜੇ ਤੇਹੈ|

ਸ਼ੁਰੂਆਤੀ ਬਾਲਗ ਵਿਕਾਰਾਂ ਵਿੱਚ ਹਾਈਪਰਟੈਨਸ਼ਨ ਅਤੇ ਟਾਈਪ 2 ਡਾਇਬਟੀਜ਼ ਬੱਚੇ ਦੇ ਵਜ਼ਨ ਅਤੇ ਪਹਿਲੇ ਦੋ ਤੋਂ ਤਿੰਨ ਸਾਲਾਂ ਵਿੱਚ ਬੱਚੇ ਦੇ ਵਿਕਾਸ ਦੀ ਦਰਨਾਲ ਸੰਬੰਧਿਤ ਹਨ| (ਇਹ ਵੀ ਵਾਤਾਵਰਣ ਤੇ ਭਾਰੀ ਨਿਰਭਰ ਹੈ ਅਤੇ ਜੈਨੇਟਿਕ ਪ੍ਰਭਾਵ ਤੇ ਨਹੀਂ)|

ਤੁਸੀਂ ਆਪਣੇ ਬੱਚੇ ਦਾ ਜਨਮ ਵੇਲੇ ਦਾ ਘੱਟ ਭਾਰ ਕਿਵੇਂ ਰੋਕ ਸਕਦੇ ਹੋ?

ਗਰਭਵਤੀ ਮਾਵਾਂ ਦੇ ਚੰਗੇ ਪੋਸ਼ਣ ਅਤੇ ਜਣੇਪੇ ਤੋਂ ਪਹਿਲਾਂ ਉਨ੍ਹਾਂ ਦੀ ਵਧੀਆ ਦੇਖਭਾਲ ਨਾਲ ਬਹੁਤ ਘੱਟ ਜਨਮ ਵਜ਼ਨ ਵਾਲੇ ਬੱਚੇ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ|

ਘੱਟ ਜਨਮ ਵਜ਼ਨ ਵਾਲਾ ਬੱਚਾ ਹੋਣ ਦੇ ਜੋਖਮ ਨੂੰ ਘਟਾਉਣ ਲਈ ਸੁਝਾਅ

ਜਣੇਪੇ ਤੋਂ ਪਹਿਲਾਂ ਦੀ ਦੇਖਭਾਲ

ਜਨਮ ਤੋਂ ਪਹਿਲਾਂ ਸਹੀ ਦੇਖਭਾਲ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਇਹ ਗਰਭਕਾਲੀ ਸ਼ੂਗਰ ਅਤੇ ਪ੍ਰੀ-ਕਲੈਂਪਸੀਆ ਅਜਿਹੀ ਹਾਲਤ ਜਿੱਥੇ ਪਲੇਸੈਂਟਾ ਵਿੱਚ ਖੂਨਦਾ ਪ੍ਰਵਾਹ ਘੱਟ ਜਾਂਦਾ ਹੈ ਜਿਸ ਨਾਲ ਭਰੂਣ ਨੂੰ ਪੋਸ਼ਣ ਦੀ ਸਪਲਾਈ ਤੇ ਰੋਕ ਲਗਦੀ ਹੈ ਆਦਿ ਵਰਗੀਆਂ ਡਾਕਟਰੀ ਸਮੱਸਿਆਵਾਂ ਨੂੰ ਲੱਭਣ ਵਿੱਚ ਮਦਦ ਕਰਦੀ ਹੈ|

ਆਪਣੀ ਜੀਵਨ ਸ਼ੈਲੀ ਵਿੱਚ ਵੱਡੀਆਂ ਤਬਦੀਲੀਆਂ ਕਰੋ

ਇਹ ਚੰਗੀ ਤਰ੍ਹਾਂ ਜਾਣਿਆ ਗਿਆ ਹੈ ਕਿ ਸਿਗਰਟ ਅਤੇ ਸ਼ਰਾਬ ਇੱਕ ਘੱਟ ਜਨਮ ਭਾਰ ਵਾਲਾ ਬੱਚਾ ਹੋਣ ਦੇ ਜੋਖਮ ਨੂੰ ਵਧਾਉਂਦਾ ਹੈ| ਜੇ ਤੁਸੀਂ ਇੱਕ ਗਰਭਵਤੀ ਮਾਂ ਹੋ, ਤਾਂ ਤੁਹਾਨੂੰ ਸਿਗਰਟ ਅਤੇ ਸ਼ਰਾਬ ਪੀਣੀ ਛੱਡਣੀ ਚਾਹੀਦੀ ਹੈ| ਇਸ ਤੋਂ ਇਲਾਵਾ, ਕਾਫ਼ੀ ਆਰਾਮ ਕਰਨ ਅਤੇ ਨੀਂਦ ਲੈਣ ਦੀ ਕੋਸ਼ਿਸ਼ ਕਰੋ, ਅਤੇ ਤਣਾਅ ਨੂੰ ਘੱਟ ਕਰੋ|

ਡਾਕਟਰੀ ਬੀਮਾਰੀਆਂ ਨੂੰ ਕਾਬੂ ਵਿੱਚ ਰੱਖੋ

ਜਿਨ੍ਹਾਂ ਮਾਵਾਂ ਨੂੰ ਟਾਈਪ 2 ਡਾਇਬਟੀਜ਼ ਅਤੇ ਹਾਈਬਲੱਡਪ੍ਰੈਸ਼ਰ ਹੋਵੇ ਉਨ੍ਹਾਂ ਵਿੱਚ ਘੱਟ ਭਾਰ ਵਾਲੇਬੱਚੇ ਦਾ ਜਨਮ ਹੋਣ ਦੀ ਸੰਭਾਵਨਾ ਹੁੰਦੀ ਹੈ | ਜੇਤੁਹਾਨੂੰ ਵੀ ਇਹ ਪਰੇਸ਼ਾਨੀਆਂ ਹੋਣ ਤਾਂ ਇਨ੍ਹਾਂ ਨੂੰ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰੋ|

ਸਹੀ ਭਾਰ ਵਧਾਓ ਅਤੇ ਚੰਗੀ ਖੁਰਾਕ ਖਾਓ

ਗਰਭ ਅਤੇ ਡਾਈਟਿੰਗ ਇੱਕਠੇ ਨਹੀਂ ਹੁੰਦੇ| ਜੇ ਤੁਸੀਂ ਗਰਭਵਤੀ ਮਾਂ ਹੋ, ਖਾਸ ਤੌਰ ਤੇ ਆਪਣੇ ਗਰਭ ਦੀ ਸ਼ੁਰੂਆਤ ਤੇ, ਆਪਣੇ ਭੋਜਨ ਨੂੰ ਸੀਮਤ ਕਰਨ ਦੀ ਕੋਸ਼ਿਸ਼ ਨਾ ਕਰੋ| ਫੋਲਿਕ ਐਸਿਡ ਦੀ ਕਮੀ ਸਮੇਂ ਤੋਂ ਪਹਿਲਾਂ ਜਨਮ ਅਤੇ ਘੱਟ ਜਨਮ ਵਜ਼ਨ ਨਾਲ ਜੁੜੀ ਹੁੰਦੀ ਹੈ| ਫੋਲਿਕ ਐਸਿਡ ਵਿੱਚ ਅਮੀਰ ਭੋਜਨ ਖਾਣ ਦੀ ਕੋਸ਼ਿਸ਼ ਕਰੋ ਜਿਵੇਂ ਕਿ ਅਨਾਜ, ਫਲ, ਪੱਤੇ ਦਾਰ ਸਬਜ਼ੀਆਂ, ਫੱਲੀਆਂ ਆਦਿ|

ਸਿੱਟਾ

ਬੱਚੇ ਦੀ ਖੁਰਾਕ ਅਤੇ ਖਾਣਪੀਣ ਤੇ ਨਿਗਰਾਨੀ ਰੱਖਣੀ ਚਾਹੀਦੀ ਹੈ| ਬਹੁਤ ਸਾਰੇ ਅਧਿਐਨਾਂ ਨੇ ਦਿਖਾਇਆ ਹੈ ਕਿ ਬਚਪਨ ਦੌਰਾਨ ਘੱਟ ਜਨਮ ਵਜ਼ਨ ਅਤੇ ਗਲਤ ਪੋਸ਼ਣ ਬਾਲਗ ਬਿਮਾਰੀਆਂ ਦਾ ਕਾਰਣ ਬਣਦੇ ਹਨ|  ਇਸ ਲਈ ਇਸ ਲੇਖ ਵਿਚ ਲਿਖੀ ਹਰ ਚੀਜ ਦੀ ਪਾਲਣਾ ਕਰਨੀ ਸਭ ਤੋਂ ਵਧੀਆ ਹੈ ਤਾਂ ਜੋ ਤੁਸੀਂ ਮਾਂ-ਬਾਪ ਬਨਣ ਦਾ ਆਨੰਦ ਮਾਣ ਸਕੋ ਅਤੇ ਇਸ ਨਾਲ ਨਫ਼ਰਤ ਨਾ  ਕਰੋ!

ਹਵਾਲੇ

https://www.indianpediatrics.net/may2005/may-425-432.htm

https://www.shishuworld.com/underweight-toddler-diet/

https://indianhealthyrecipes.com/best-foods-weight-gain-babies-toddlers/

https://americanpregnancy.org/first-year-of-life/newborn-weight-gain/

https://www.ncbi.nlm.nih.gov/pubmed/17022069

https://www.ncbi.nlm.nih.gov/pmc/articles/PMC2744561/

https://www.ncbi.nlm.nih.gov/pmc/articles/PMC3765917/

https://www.healthxchange.sg/women/pregnancy/low-birth-weight-babies-prevention

 

________________________________________