ਬੱਚਿਆਂ ਨੂੰ ਖੁਆਉਣਾ ਦਿਲਚਸਪ ਬਣਾਉਣਾ

ਬੱਚਿਆਂ ਨੂੰ ਖੁਆਉਣਾ ਦਿਲਚਸਪ ਬਣਾਉਣਾ

 

ਇਹਲੇਖਇਸਵੇਲੇਆਈਏਪੀ (IAP)ਮਾਹਿਰਾਂਦੁਆਰਾਸਮੀਖਿਆਅਧੀਨਹੈ; ਅਜੇਤਕਸੋਧਿਆਅਤੇਪ੍ਰਵਾਨਿਤਨਹੀਂਹੈਅਤੇਇਸਵਿੱਚਤਕਨੀਕੀਅਤੇਭਾਸ਼ਾਦੀਆਂਗਲਤੀਆਂਹੋਸਕਦੀਆਂਹਨ।ਕਿਰਪਾਕਰਕੇਇੱਥੇਕਲਿਕਕਰਕੇਸਹੀਅਤੇਪ੍ਰਵਾਨਿਤਅੰਗ੍ਰੇਜ਼ੀਸੰਸਕਰਣਨੂੰਪੜ੍ਹਲਵੋ।

 

 

ਬਹੁਤ ਅਕਸਰ, ਅਸੀਂ ਦੇਖਦੇ ਹਾਂ ਕਿ ਇੱਕ ਮਾਤਾ ਨੂੰ ਆਪਣੇ ਬੱਚੇ ਦੀ ਬਹੁਤ ਚਿੰਤਾ ਹੁੰਦੀ ਹੈ| ਪਰ ਜਿਵੇਂ ਇਕ ਬੱਚਾ ਵੱਡਾ ਹੁੰਦਾ ਹੈ ਅਤੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਖੋਜਣਾ ਸ਼ੁਰੂ ਕਰਦਾ ਹੈ, ਉਸ ਦੀ ਦਿਲਚਸਪੀ ਖਾਣੇ ਵਿੱਚ ਘੱਟ ਜਾਂਦੀ ਹੈ, ਅਤੇ ਭੋਜਨ ਖਾਣਾ ਇੱਕ ਥਕਾਣ ਵਾਲੀ ਕਸਰਤ ਬਣ ਜਾਂਦੀ ਹੈ | ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇੱਕ ਛੋਟੇ ਬੱਚੇ ਦਾ ਇੱਕ ਛੋਟਾ ਜਿਹਾ ਪੇਟ ਹੁੰਦਾ ਹੈ, ਇੱਥੇ ਕੁਝ ਕਦਮ ਹਨ ਜੋ ਮਾਵਾਂ ਨੂੰ ਦੁੱਧ ਚੁੰਘਣ ਵਾਲੇ ਬੱਚਿਆਂ ਜਾਂ ਛੋਟੇ ਬੱਚਿਆਂ ਲਈ ਵਰਤਣੇ ਚਾਹੀਦੇ ਹਨ|

 1. ਸਮਾਂ ਲਓ

ਜੇ ਬੱਚਾ ਕਿਸੇ ਨਵੀਂ ਖਾਣ ਦੀ ਚੀਜ਼ ਨੂੰ ਇਨਕਾਰ ਕਰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਰੰਤ ਉਸਨੂੰ ਦੇਣ ਦੀ ਕੋਸ਼ਿਸ਼ ਕਰਨਾ ਛੱਡ ਦਿਓ| ਨਵੇਂ ਖਾਣੇਦੇ  ‘ਸੁਆਦ ਨਾਲ ਜਾਣਕਾਰ’ ਹੋਣ ਨੂੰ ਬੱਚੇ ਨੂੰ ਕੁਝ ਸਮਾਂ ਲੱਗ ਸਕਦਾ ਹੈ| ਜੇ ਬੱਚਾ ਪਹਿਲਾਂ ਖਾਣ ਤੋਂ ਇਨਕਾਰ ਕਰੇ, ਤਾਂ ਕੁਝ ਦਿਨ ਬਾਅਦ ਉਸੇ ਭੋਜਨ ਨੂੰ ਦੇਣ ਦੀ ਮੁੜ ਕੋਸ਼ਿਸ਼ ਕਰੋ|

 1. ਬੱਚੇ ਨੂੰ ਭੋਜਨ ਦੇਣ ਤੇ ਧਿਆਨ ਕੇਂਦ੍ਰਤ ਕਰੋ

ਇਹ ਸੱਚ ਹੈ ਕਿ ਅੱਜ ਦੇ ਮਾਪੇ ਖਾਣੇ ਦੇ ਦੌਰਾਨ ਖੇਡਣ ਲਈ ਸਮਾਰਟ ਫੋਨ/ਟੈਬਲੇਟ ਦੇ ਕੇ ਬੱਚਿਆਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਹਨ| ਪਰ ਇੱਕ ਸਿਹਤਮੰਦ ਅਤੇ ਰਵਾਇਤੀ ਅਭਿਆਸ ਦੇ ਤੌਰ ਤੇ, ਜੋ ਵੀ ਚੀਜ਼ ਭੋਜਨ ਦੌਰਾਨ ਮਾਪਿਆਂ ਅਤੇ ਬੱਚੇ ਦਾ ਧਿਆਨ ਖਿੱਚ ਸਕਦੀ ਹੋਵੇ ਉਸਨੂੰ ਦੂਰ ਰੱਖਿਆ ਜਾਣਾ ਚਾਹੀਦਾ ਹੈ| ਗੱਲਬਾਤ ਜਾਂ ਕਹਾਣੀ ਵਿਚ ਇਕ-ਦੂਜੇ ਨਾਲ ਜੁੜਨਾ ਹਮੇਸ਼ਾਂ ਹੀ ਬੰਧਨ ਦੇ ਮਾਮਲੇ ਵਿਚ ਬਿਹਤਰ ਹੁੰਦਾ ਹੈ, ਭਾਵ ਇਹ ਅੰਦਰੂਨੀ ਉਤੇ ਜਕ ਅਤੇ ਬੱਚੇ ਦੇ ਪਾਚਕ ਐਨਜ਼ਾਈਮਜ਼ ਦੇ ਪ੍ਰਵਾਹ ਨੂੰ ਬਿਹਤਰ ਬਣਾਉਦਾ  ਹੈ|

 1. ਖਾਣੇ ਨੂੰ ਆਕਰਸ਼ਕ ਬਣਾਉ

ਜਦੋਂ ਬੱਚੇ ਨੂੰ ਕੋਈ ਵੀ ਨਵਾਂ ਭੋਜਨ ਦੇਣ ਦੀ ਸ਼ੁਰੂਆਤ ਕਰਦੇ ਹੋ, ਤਾਂ ਭੋਜਨ ਨੂੰ ਆਕਰਸ਼ਕ ਦਿਖਾਉਣ ਦੀ ਕੋਸ਼ਿਸ਼ ਕਰੋ| ਬੱਚੇ ਲਈ ਕੁੱਝ ਖਾਸ ਭਾਂਡੇ (ਰੰਗਦਾਰ ਪਲੇਟ, ਕਟੋਰਾ ਅਤੇ ਕੱਪ) ਰੱਖ ਸਕਦੇ ਹੋ| ਜਾਂ ਅਲੱਗ-ਅਲੱਗ ਤਰ੍ਹਾਂ ਦੇ ਕੁੱਝ ਸਸਤੇ ਭਾਂਡੇ ਲੈ ਸਕਦੇ ਹੋ ਜੋ ਤੁਸੀ ਹਰਵਾਰਨ ਵੇਂਭੋਜਨ ਦੇ ਦੌਰਾਨ ਬਦਲ ਸਕਦੇ ਹੋ| ਮਾਪੇ ਵੱਖ-ਵੱਖ ਆਕਾਰ (ਫੁੱਲ, ਤਾਰਾ, ਰਿੱਛ ਆਦਿ) ਵਿੱਚ ਰੋਟੀ/ਡੋਸਾ ਤਿਆਰ ਕਰ ਸਕਦੇ ਹਨ ਜਾਂ ਫਲਾਂ ਅਤੇ ਸਬਜ਼ੀਆਂ (ਪਕਾਈਆਂ ਹੋਈਆਂ ਗਾਜਰਾਂ, ਕੱਟੇ ਹੋਏ ਅੰਗੂਰ) ਦੀ ਵਰਤੋਂ ਕਰਕੇ ਭੋਜਨ ਨੂੰ ਵੱਖ-ਵੱਖ ਰੰਗਾਂ ਵਿੱਚ ਵੀ ਪੇਸ਼ਕਰ ਸਕਦੇ ਹਨ|

ਰੰਗੀ ਨਜਾਪਣਵਾਲਾ ਭੋਜਨ ਬਾਲਗਾਂ ਲਈ ਵੀ ਭੁੱਖ ਪੈਦਾ ਕਰ ਸਕਦਾ ਹੈ| ਬੇਸ਼ੱਕ, ਇਸ ਲਈ ਸਮੇਂ ਅਤੇ ਸਮਰਪਣ ਦੀ ਲੋੜ ਹੈ| ਪਰ ਆਪਣੇ ਨਿੱਕੇ ਨੂੰ ਖਾਣੇ ਦਾ ਮਜ਼ਾ ਲੈਂ ਦੇਵੇ ਖਣਾ ਵੀ ਕਿੰਨੀ ਖ਼ੁਸ਼ੀ ਦੀ ਗੱਲ ਹੈ!

 1. ਆਰਾਮ ਨਾਲ ਕਰੋ

ਕੀ ਤੁਹਾਡਾ ਬੱਚਾ ਆਪਣੇ ਆਪ ਖਾਣਾ ਪਸੰਦ ਕਰਦਾ ਹੈ? ਫਿਰ ਉਸਨੂੰ ਉਸਦੇ ਤਰੀਕੇ ਨਾਲ ਹੀ ਖਾ ਲੈਣ ਦਿਓ| ਹਾਲਾਂ ਕਿ ਇਹ ਪਰੇਸ਼ਾਨੀ ਸਾਬਤ ਹੋ ਸਕਦੀ ਹੈ, ਪਰ ਬਹੁਤ ਸਾਰੇ ਮਾਪਿਆਂ ਨੇ ਇਹ ਗੱਲ ਮੰਨ ਲਈ ਹੈ ਕਿ ਬੱਚੇ ਖਾਣਾ ਖਾਣ ਦੇ ਨਾਲ-ਨਾਲ ਖੇਡਣ ਦਾ ਅਨੰਦ ਮਾਣਦੇ ਹਨ| ਕਈ ਵਾਰ ਉਹ ਮੇਜ਼ ਤੋਂ ਭੋਜਨ ਖਾਣਾ ਪਸੰਦ ਕਰਦੇ ਹਨ ਨਾ ਕਿ ਪਲੇਟ ਤੋਂ| ਮੇਜ਼ ਤੇ ਬਹਿ ਕੇ ਖਾਣਾ ਖਾਣ  ਦੀਆਂ ਤਮੀਜ਼ਾਂ ਨੂੰ ਭੁੱਲ ਕੇ ਉਨ੍ਹਾਂ ਨੂੰ ਖਾਣ ਦੇਣ ਨਾਲ ਮਦਦ ਮਿਲ ਸਕਦੀ ਹੈ| ਬੱਚੇ ਨੂੰ ਉਸਦਾ ਸਮੇਂ ਲੈਣ ਦਿਓ ਅਤੇ ਖਾਣੇ ਵਿੱਚ ਜਲਦੀ ਨਾ ਕਰੋ| ਬੱਸ, ਇਹ ਯਕੀਨੀ ਬਣਾਉ ਕਿਸ ਫ਼ਾਈਦਾ ਧਿਆਨ ਰੱਖਿਆ ਜਾਵੇ|

 1. ਇਨਾਮ

ਜੇ ਕੋਈ ਅਜਿਹੀ ਚੀਜ਼ ਹੈ ਜਿਸ ਨਾਲ ਹਰ ਕੋਈ ਪਿਆਰ ਕਰਦਾ ਹੈਤਾਂ ਉਹ ਹੈ ਉਸਨੂੰ ਇਨਾਮ ਮਿਲਣਾ| ਜਦੋਂ ਬੱਚਾ ਵਧਦਾ ਹੈ ਉਸ ਲਈ ਹਰ ਵਾਰ ਪ੍ਰਸ਼ੰਸਾ ਕਰੋ| ਜਦੋਂ ਵੀ ਬੱਚਾ ਆਪਣੇ ਖਾਣੇ ਨੂੰ ਪੂਰਾ ਕਰੇ ਜਾਂ ਕੁੱਝ ਬੁਰਕੀਆਂ ਖਾਵੇ ਤਾਂ ਉਸਨੂੰ ਮਨ ਚਾਹੀਆਂ ਗਤੀਵਿਧੀਆਂ (ਜੱਫੀ, ਕੁਤ-ਕਤਾਰੀਆਂ, ਚੁਟਕਲੇ) ਨਾਲ ਇਨਾਮ ਦਿਓ|

 1. ਇਸਨੂੰ ਮਜ਼ੇਦਾਰ ਸਮਾਂ ਬਣਾਉ

ਸੰਭਵ ਤੌਰ ਤੇ ਸਭ ਤੋਂ ਜਾਣਿਆ-ਪਛਾਣਿਆ ਅਤੇ ਪ੍ਰਮਾਣਿਤ ਤਰੀਕਾ ਬੱਚੇ ਵਿੱਚ ਭਾਵਨਾਤਮਕ ਅਤੇ ਕਲਪਨਾਤਮਿਕ ਕਹਾਣੀਆਂ ਨਾਲ ਦਿਲਚਸਪੀ ਕਰਨਾ ਹੈ| ਕੋਈ ਵੀ ਖਾਣੇ ਦੀ ਖੇਡ ਖੇਲ ਕੇ, ਤੁਸੀ ਖਾਣ-ਪੀਣ ਨੂੰ ਖ਼ੁਸ਼ੀਆਂ ਮਨਾਉਣ ਦਾ ਤਰੀਕਾ ਵੀ ਬਣਾ ਸਕਦੇ ਹੋ|

 1. ਮੈਂ ਵਿਸ਼ੇਸ਼ ਹਾਂ

ਬੱਚੇ ਲਈ ਇਕ ਪਾਸੇ ਵੀ ਆਈ ਪੀ ਖਾਣ ਵਾਲਾ ਖੇਤਰ ਰੱਖੋ| ਇਹ ਰਸੋਈਕਾਊਂਟਰ ਤੇ ਇੱਕ ਕੋਨਾ ਹੋ ਸਕਦਾ ਹੈ ਜਾਂ ਡਾਈਨਿੰਗ ਟੇਬਲ ਦੇ ਕੋਲ ਇੱਕ ਉੱਚ ਕੁਰਸੀ ਹੋ ਸਕਦੀ ਹੈ| ਹਰ ਖਾਣੇ ਦੇ ਸਮੇਂ ਦੌਰਾਨ, ਇਹ ਯਕੀਨੀ ਬਣਾਓ ਕਿ ਤੁਸੀਂ ਉਸਨੂੰ ਉਸ ‘ਖਾਸ ਜਗ੍ਹਾ’ ਤੇ ਲੈ ਜਾਓ, ਉਸਦੇ ਖਿਡੌਣਿਆਂ ਤੋਂ ਦੂਰ| ਅਖੀਰ ਵਿਚ, ਉਹ ਉਸ ਅੱਗੇ ਰੱਖੇ ਗਏ ਭੋਜਨ ਦੇ ਪ੍ਰਬੰਧ ਤੇ ਧਿਆਨ ਕੇਂਦਰਤ ਕਰੇਗਾ|

 1. ਸਮਾਂ

ਕਿਉਂ ਕਿ ਮਾਤਾ-ਪਿਤਾ ਹਮੇਸ਼ਾਂ ਸਮੇਂ ਲਈ ਘੁੰਮਦੇ ਰਹਿੰਦੇ ਹਨ, ਉਹ ਬੱਚੇ ਲਈ ਖਾਣੇ ਦੇ ਸਮੇਂ ਤੇ ਆਪਣਾ ਹੱਕ ਬਣਾਓਣ ਦੀ ਕੋਸ਼ਿਸ਼ ਕਰਦੇ ਹਨ| ਦੂਜੇ ਪਾਸੇ, ਇੱਕ ਬੱਚੇ ਦੀ ਪਾਚਨ ਪ੍ਰਣਾਲੀ ਇੱਕ ਘੜੀ ਨਾਲ ਨਹੀਂ ਜੁੜੀ ਹੋਈ| ਇਹ ਕਈ ਹੋਰ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ, ਜਿਸ ਵਿੱਚ ਮੈਟਾਬਾਲਿਜ਼ਮ, ਵਾਧੇ ਦੇ ਪ੍ਰੇਰਕ, ਭਾਵਨਾਤਮਕ ਸਥਿਤੀ ਅਤੇ ਸਰੀਰਕ ਸਿਹਤ ਸ਼ਾਮਲ ਹੈ| ਭੋਜਨ ਦਾ ਸੁਆਗਤਕਰਨ ਦਾ ਸਭ ਤੋਂ ਪੱਕਾ ਤਰੀਕਾ ਬੱਚੇ ਦੇ ਭੁੱਖੇ ਹੋਣ ਦਾ ਇੰਤਜ਼ਾਰ ਕਰਨਾ ਹੈ| ਜਦੋਂ ਕੋਈ ਬੱਚਾ ਭੁੱਖਾ ਹੋਵੇਗਾ, ਤਾਂ ਉਹ ਆਸਾਨੀ ਨਾਲ ਇਕ ਸਿਹਤਮੰਦ ਭੋਜਨ ਖਾ ਸਕਦਾ ਹੈ|

 1. ਕਿਰਪਾ ਕਰਕੇ, ਕੁੱਝ ਮੇਰੇ ਲਈ ਵੀ

ਕਈ ਵਾਰ ਜਦੋਂ ਬੱਚਾ ਖਾਣ ਤੋਂ ਮਨ੍ਹਾ ਕਰੇ, ਤਾਂ ਉਸਨੂੰ ਨਜ਼ਰ ਅੰਦਾਜ਼ ਕਰੋ| ਉਸ ਕੋਲ ਬਹਿ ਕੇ ਆਪ ਖਾਣਾ ਸ਼ੁਰੂ ਕਰ ਦਿਓ| ਸੰਭਾਵਨਾਵਾਂ ਇਹ ਹਨ ਕਿ ਉਹ ਤੁਹਾਡੀ ਪਲੇਟ ਤੋਂ ਕੁੱਝ ਖਾਣ ਲਈ ਮੰਗੇਗਾ!

 1. ਕਿੰਨਾ ਕੁ ਕਾਫ਼ੀ ਹੈ  ?

ਜਦੋਂ ਬੱਚਾ ਉਸਨੂੰ ਦਿੱਤਾ ਭੋਜਨ ਪੂਰਾ ਨਾ ਕਰੇ ਤਾਂ ਚਿੰਤਾ ਨਾ ਕਰੋ| ਹੋ ਸਕਦਾ ਹੈ ਕਿ ਉਹ ਕਿਸੇ ਹੋਰ ਚੀਜ਼ ਤੋਂ ਚਿੰਤਤ ਹੋ ਗਿਆ ਹੋਵੇ ਜਾਂ ਭੋਜਨ ਲਈ ਉਸਨੂੰ ਭੁੱਖ ਨਾ ਹੋਵੇ| ਉਸਨੂੰ ਭੋਜਨ ਦੇ ਹੋਰ ਵਿਕਲਪ ਦਿਓ, ਪਰ ਜੇ ਉਹ ਅਜੇ ਵੀ ਇਹ ਸੰਕੇਤ ਕਰਦਾ ਹੈ ਕਿ ਉਹ ਖਾਣਾ ਨਹੀਂ ਚਾਹੁੰਦਾ ਹੈ, ਤਾਂ ਇਸ ਨੂੰ ਸਵੀਕਾਰ ਕਰੋ ਅਤੇ ਉਸਨੂੰ ਖੁਆਉਣ ਲਈ ਅਗਲੇ ਭੋਜਨ ਦਾ ਇੰਤਜ਼ਾਰ ਕਰੋ|

 1. ਛੋਟੇ ਬੱਚਿਆਂ ਲਈ ਸੁਝਾਏ ਹੋਏ ਖਾਣੇ
 2. ਤੇਲ ਤੋਂ ਬਿਨਾਂ ਬਣਾਈ ਦਾਲ
 3. ਸਬਜ਼ੀਆਂ ਦਾ ਸੂਪ
 4. ਜੜਾਂ – ਆਲੂ, ਬੀਟਰੋਟ ਅਤੇ ਗਾਜਰ
 5. ਫੱਲਾਂ ਦੇ ਰਸ/ਫੱਲਸਲਾਦ
 6. ਸ਼ਾਕਾਹਾਰੀ/ਮਾਸਾਹਾਰੀ/ਮਿਕਸਸੂਪ
 7. ਗਿਰੀਆਂ ਵਾਲਾ ਦੁੱਧ (ਬਦਾਮ ਆਦਿ)
 8. ਅੰਡੇ, ਮੁਰਗੇ ਅਤੇ ਮੱਛੀ
 9. ਨਾ ਖਾਣ ਵਾਲੇ ਭੋਜਨ
 10. ਭੋਜਨ ਜੋ ਨਿੱਗਲੇ ਜਾ ਸਕਦੇ ਹਨ, ਉਸ ਤੋਂ ਪਹਿਲਾਂ ਕਿ ਬੱਚਾ ਉਨ੍ਹਾਂ ਨੂੰ ਖਾ ਸੱਕੇ ਜਿਵੇਂ ਕਿ ਮਟਰ ਅਤੇ ਅੰਗੂਰ ਵਰਗੀਆਂ ਚੀਜ਼ਾਂ
 11. ਕੱਚੀ ਗਾਜਰ ਵਰਗੇ ਭੋਜਨ ਜੋ ਚਬਾਉਣੇ ਮੁਸ਼ਕਲ ਹੁੰਦੇ ਹਨ
 12. ਤੁਰੰਤ ਪੱਕਣ ਵਾਲੇ/ਪੈਕ ਕੀਤੇ ਹੋਏ ਭੋਜਨ ਜਿਵੇਂ ਕਿ ਨੂਡਲਜ਼ ਅਤੇ ਬਿਸਕੁਟ

 

ਇੱਕ ਜਵਾਨ ਮਾਂ ਦੇ ਰੂਪ ਵਿੱਚ ਤੁਸੀਂ ਆਪਣੇ ਬੱਚੇ ਨੂੰ ਸਹੀ ਭੋਜਨ ਦੇਣ ਬਾਰੇ ਚਿੰਤਤ ਹੋ ਸਕਦੇ ਹੋ| ਜੇ ਬੱਚੇ ਵਿੱਚ ਦੌੜਨ ਅਤੇ ਖੇਡਣ ਲਈ ਕਾਫ਼ੀ ਊਰਜਾ ਹੈ, ਅਤੇ ਉਹ ਬੀਮਾਰ ਨਹੀਂ ਹੋ ਰਿਹਾ, ਤਾਂ ਚਿੰਤਾ ਦਾ ਕੋਈ ਕਾਰਣ ਨਹੀਂ| ਬੱਚੇ ਨੂੰ ਭੋਜਨ ਦੇਣ ਦਾ ਸਭ ਤੋਂ ਵਧੀਆ ਸੂਚਕ ਉਸਨੂੰ ਭੁੱਖ ਲਗਣਾ ਹੈ| ਆਪਣੇ ਬੱਚੇ ਦੇ ਨਾਲ ਭੋਜਨ ਖਾਣ ਦੇ ਪੱਲਾਂ ਨੂੰ ਖਾਸ ਅਤੇ ਮਜ਼ੇਦਾਰ ਬਣਾਓ!

 

________________________________________