ਪੂਰਕ ਖੁਰਾਕੀ- ਇਹ ਕਦੋਂ ਅਤੇ ਕਿਵੇਂ ਕੀਤਾ ਜਾਣਾ ਚਾਹੀਦਾ ਹੈ

ਪੂਰਕ ਖੁਰਾਕੀ- ਇਹ ਕਦੋਂ ਅਤੇ ਕਿਵੇਂ ਕੀਤਾ ਜਾਣਾ ਚਾਹੀਦਾ ਹੈ

 

ਇਹਲੇਖਇਸਵੇਲੇਆਈਏਪੀ (IAP)ਮਾਹਿਰਾਂਦੁਆਰਾਸਮੀਖਿਆਅਧੀਨਹੈ; ਅਜੇਤਕਸੋਧਿਆਅਤੇਪ੍ਰਵਾਨਿਤਨਹੀਂਹੈਅਤੇਇਸਵਿੱਚਤਕਨੀਕੀਅਤੇਭਾਸ਼ਾਦੀਆਂਗਲਤੀਆਂਹੋਸਕਦੀਆਂਹਨ।ਕਿਰਪਾਕਰਕੇਇੱਥੇਕਲਿਕਕਰਕੇਸਹੀਅਤੇਪ੍ਰਵਾਨਿਤਅੰਗ੍ਰੇਜ਼ੀਸੰਸਕਰਣਨੂੰਪੜ੍ਹਲਵੋ।

 

ਪੂਰਕਖੁਰਾਕ

ਜਦੋਂ ਇੱਕ ਬੱਚਾ ਪਰਿਵਾਰ ਵਿਚ ਜਨਮ ਲੈਂਦਾ ਹੈ, ਇਹ ਯਕੀਨੀ ਬਣਾਉਣ ਲਈ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਕਿ ਨਵੇਂ ਮੈਂਬਰ ਨੂੰ ਬਹੁਤ ਵਧੀਆ ਖਾਣਾ ਦਿੱਤਾ ਜਾਵੇ | ਅਤੇ ਹਾਂ, ਇਦਾਂ ਦੀ ਕੋਈ ਚੀਜ਼ ਨਹੀਂ ਹੈ ਜੋ ਮਾਂ ਦੇ ਦੁੱਧ ਦੇ ਪੌਸ਼ਟਿਕ ਤੱਤਾਂ ਨੂੰ ਪਾਰ ਕਰ ਸਕਦਾ ਹੈ| ਹਾਲਾਂਕਿ, ਜਿਵੇਂ ਦਿਨ ਨਿਕਲ ਦੇ ਜਾਂਦੇ ਹਨ, ਇੱਕਲੀ ਮਾਂ ਦੀ ਖੁਰਾਕ ਬੱਚੇ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਸਾਬਤ ਨਹੀਂ ਹੁੰਦੀ| ਇਹ ਇਸ ਸਮੇਂ ਹੈ ਕਿ ਪੂਰਕ ਖੁਰਾਕ ਪੇਸ਼ ਕੀਤੀ ਜਾਂਦੀ ਹੈ|

ਪੂਰਕ ਖੁਰਾਕ ਕੀ ਹੈ?

ਜਦੋਂ ਬੱਚੇ ਦੇ ਪੋਸ਼ਣ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਕਲਾ ਮਾਂ ਦਾ ਦੁੱਧ ਕਾਫੀ ਨਹੀਂ ਹੁੰਦਾ ਤਾਂ ਇਸ ਲਈ ਛਾਤੀ ਦੇ ਦੁੱਧ ਦੇ ਨਾਲ ਹੋਰ ਭੋਜਨ ਅਤੇ ਤਰਲ ਦੀ ਲੋੜ ਹੁੰਦੀ ਹੈ| ਇਸ ਹੋਰ ਭੋਜਨ ਦੇਣ ਦੀ ਪਰੀ ਕਿਰਿਆ ਨੂੰ ਪੂਰਕ ਖੁਰਾਕ ਦੇਣਾ ਕਹਿੰਦੇ ਹਨ|

ਪੂਰਕ ਖੁਰਾਕ ਦੇਣੀ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ?

ਦੁਨੀਆ ਭਰ ਦੇ ਡਾਕਟਰਾਂ ਦੁਆਰਾ ਦੱਸੀ ਗਈ ਆਦਰਸ਼ ਉਮਰ ਛੇ ਮਹੀਨੇ ਅਤੇ ਇਸ ਤੋਂ ਵੱਧ ਹੈ| ਹਾਲਾਂਕਿ, ਸੱਭਿਆਚਾਰਕ ਪਿਛੋਕੜ ਦੇ ਅਧਾਰ ਤੇ ਇਹ 6 ਮਹੀਨਿਆਂ ਤੋਂ ਲ ਕੇ 18-24 ਮਹੀਨਿਆਂ ਤਕ ਹੋ ਸਕਦੀ ਹੈ| ਇਹ ਧਿਆਨ ਦੇਣਾ ਚੰਗਾ ਹੈ ਕਿ ਪੂਰਕ ਖੁਰਾਕ, ਛਾਤੀ ਦਾ ਦੁੱਧ ਚੁੰਘਾਉਣ ਦੇ ਨਾਲ ਚਲਾਉਣੀ ਚਾਹੀਦੀ ਹੈ|

ਇਹ ਉਹ ਸਮਾਂ ਵੀ ਹੈ ਜਦੋਂ ਬਹੁਤ ਸਾਰੇ ਬੱਚੇ, ਖਾਸ ਤੌਰ ਤੇ ਤੀਜੇ ਵਿਸ਼ਵ ਦੇ ਦੇਸ਼ਾਂ ਵਿਚ, ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ| ਇਸ ਲੇਖ ਦਾ ਮੰਤਵ ਭਾਰਤ ਵਿੱਚ ਮਾਪਿਆਂ ਲਈ ਸੇਧਾਂ ਪ੍ਰਦਾਨ ਕਰਨਾ ਹੈ ਕਿ ਬੱਚਿਆਂ ਦੀਆਂ ਪੋਸ਼ਕ ਲੋੜਾਂ ਨੂੰ ਪੂਰਾ ਕਿਵੇਂ ਕਰਨਾ ਹੈ|

ਸ਼ਾਮਲ ਕਦਮ

ਤਕਰੀਬਨ ਸਾਰੇ ਮਾਮਲਿਆਂ ਵਿਚ ਪੂਰਕ ਖੁਰਾਕ ਦੀ ਸ਼ੁਰੂਆਤ ਇਕ ਕੋਮਲ ਉਮਰ ਵਿਚ ਕੀਤੀ ਜਾਂਦੀ ਹੈ ਅਤੇ ਇਹ ਚੀਜਾਂ ਧਿਆਨ ਵਿਚ ਰੱਖਣੀਆਂ ਜ਼ਰੂਰੀ ਹਨ| ਪੂਰਕ ਖੁਰਾਕ ਇੰਝ ਹੋਣੀ ਚਾਹੀਦੀ ਹੈ:

ਢੁਕਵੀਂ (ਉਮਰ ਅਨੁਸਾਰ ਸਹੀ ਮਾਤਰਾ ਵਿੱਚ ਦਿਓ)

ਵਾਰਵਾਰ (ਸਮੇਂ ਸਿਰ ਦਿਓ)

ਇਕਸਾਰ (ਨਿਯਮਤ ਤਾ ਨੂੰ ਕਾਇਮ ਰੱਖੋ)

ਭਿੰਨਤਾ (ਇੱਕ ਭਿੰਨਤਾ ਭਰਿਆ ਸਿਹਤ ਮੰਦ ਭੋਜਨ ਦਿਓ)

ਕਿਉਂਕਿ ਪੂਰਕ ਭੋਜਨ ਨੂੰ ਹੱਥਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ, ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਭੋਜਨ ਨੂੰਕੀ ਟਾਣੂਆਂ ਤੋਂ ਦੂਸ਼ਿਤ ਹੋਣ ਤੋਂ ਬਚਾਉਣ ਲਈ (ਸੁਰੱਖਿਅਤ ਸਾਫ ਪਾਣੀ, ਸਾਫ਼ ਬਰਤਨ, ਸਾਫ ਬੋਤਲਾਂ ਦੀ ਵਰਤੋਂ ਕਰਕੇ) ਇੱਕ ਸੁਰੱਖਿਅਤ ਢੰਗ ਨਾਲ ਤਿਆਰ ਕੀਤਾ ਜਾਵੇ|

ਬੱਚੇ ਦੀ ਵਰਤੋਂ ਲਈ ਅਲੱਗ ਸਾਫ ਬਰਤਨ, ਸਫਾਈ ਵਾਲਾ ਸਕ੍ਰਬ, ਸਾਬਣ ਰੱਖਣਾ ਇਕ ਵਧੀਆ ਅਭਿਆਸ ਹੈ|

ਕਿੰਨਾ ਕੁ ਖਾਣਾ ਦੇਣਾ ਚਾਹੀਦਾ ਹੈ?

ਇਹ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੁੰਦਾ ਹੈ ਕਿ ਕਿਉਂਕਿ ਬੱਚੇ ਦੀ ਪਾਚਨ ਪ੍ਰਣਾਲੀ ਬਹੁਤ ਨਰਮ ਹੁੰਦੀ ਹੈ, ਕੇਵਲ ਉੱਮਰ ਅਨੁਸਾਰ ਢੁਕਵੀਂ ਖੁਰਾਕ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ਅਤੇ ਉਹ ਵੀ ਛੋਟੇ ਭਾਗਾਂ ਵਿੱਚ| ਉਹ ਭੋਜਨ ਦੇਣਾ ਚਾਹੀਦਾ ਹੈ ਜੋਕਿ ਆਸਾਨੀ ਨਾਲ ਇੱਕ ਬੱਚਾ ਪਚਾਸ ਕੇ ਅਤੇ ਉਸ ਵਿੱਚ ਮਿਰਚੀ ਦਾ ਪਧਰ ਜੀਰੋ ਹੋਣਾ ਚਾਹੀਦਾ ਹੈ|

ਡਬ੍ਲ੍ਯੂਐ ਹਓ ਸਿਫ਼ਾਰਸ਼ ਕਰਦਾ ਹੈ ਕਿ ਨਿਆਣੇ 6 ਮਹੀਨਿਆਂ ਦੀ ਉਮਰ ਤੋਂ ਮਾਂ ਦਾ ਦੁੱਧ ਲੈਣ ਤੋਂ ਇਲਾਵਾ ਪੂਰਕ ਖੁਰਾਕ ਲੈਣਾ ਸ਼ੁਰੂ ਕਰ ਦਿੰਦੇ ਹਨ, 6-8 ਮਹੀਨਿਆਂ ਦੀ ਉੱਮਰ ਵਿੱਚ ਰੋਜ਼ਾਨਾ 2-3 ਵਾਰੀ ਨਾਲ ਸ਼ੁਰੂ ਕਰਕੇ, 9-11 ਮਹੀਨਿਆਂ ਦੀ ਉਮਰ ਵਿੱਚ ਰੋਜ਼ਾਨਾ 3-4 ਵਾਰ ਤੱਕ ਇਹ ਵੱਧ ਜਾਂਦੀ ਹੈ| ੧2 ਮਹੀਨਿਆਂ ਬਾਅਦ ਭੋਜਨ ਤੋਂ ਇਲਾਵਾ, ਹਲਕੇਸਨੈਕ (1-2 ਬਿਸਕੁਟ) ਦਿਨ ਵਿੱਚ 1-2 ਵਾਰ ਦਿੱਤੇ ਜਾ ਸਕਦੇ ਹਨ|

ਖਾਣ ਲਈ ਕੀ ਦੇਣਾ ਚਾਹੀਦਾਹੈ (6-12 ਮਹੀਨੇ)

ਪੂਰਕ ਖੁਰਾਕ ਦੇਣ ਦਾ ਢੁਕਵਾਂ ਰੂਪ ਨਾ ਸਿਰਫ਼ ਵੱਖ-ਵੱਖ ਤਰ੍ਹਾਂ ਦੇ ਭੋਜਨਾਂ ਦੀ ਉਪਲਬਧਤਾ ਤੇ ਨਿਰਭਰ ਕਰਦਾ ਹੈ, ਬਲ ਕਿ ਇਸ ਵਿਚ ਸ਼ਾਮਲ ਤਰੀਕਿਆਂ ਤੇ ਵੀ ਨਿਰਭਰ ਕਰਦਾ ਹੈ| ਦੁੱਧ ਚੁੰਘਣ ਵਾਲੇ ਬੱਚਿਆਂ ਲਈ ਸਰਗਰਮ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ ਅਤੇ ਬਹੁਤ ਸਬਰ ਵਾਲੇ ਦੇਖ ਭਾਲ ਕਰਤਾ ਦੀ ਲੋੜ ਹੁੰਦੀ ਹੈਜੋ ਭੁੱਖ ਦੇ ਸੁਰਾਗ ਦੇ ਪ੍ਰਤੀ ਸੰਵੇਦਨਸ਼ੀਲ ਹੋਵੇ ਅਤੇ ਬੱਚੇ ਨੂੰ ਖਾਣ ਲਈ ਉਤਸ਼ਾਹਿਤ ਕਰੇ|

ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਕਈ ਕੁਦਰਤੀ ਭੋਜਨ ਹਨ (6-12 ਮਹੀਨਿਆਂ ਲਈ)|ਘਰੇਲੂ ਤਿਆਰ ਕੀਤੀ ਰਾਗੀ, ਸਟੀਮਕੀ ਤੇ ਸੇਬ, ਕੇਲੇ, ਗਾਜਰਾਂ ਸਾਰੇ ਉੱਚਿਤ ਪੋਸ਼ਕ ਹਨ ਅਤੇ ਨਿਆਣੇ ਲਈ ਵਧੀਆ ਹਨ| ਉਬਾਲੇ ਹੋਏ ਪਾਣੀ ਵਿਚ ਅੱਧੀ ਮੁਸਮੀਜਾਂ ਅਨਾਰ ਦਾ ਤਾਜ਼ਾ ਜੂਸ, ਜਾਂ ਦੋ ਕੁ ਸੌਗੀਆਂ ਜਾਂ ਤੁਲਸੀ ਦੇ ਪੱਤਿਆਂ ਨਾਲ ਉਬਾਲਿਆ ਪਾਣੀ, ਤਰਲ ਪਦਾਰਥਾਂ ਵਿੱਚ ਵਧੀਆ ਚੋਣ ਹਨ|

ਕੋਈ ਵੀ ਤਾਕਤ ਵਰ ਚੌਲ ਅਤੇ ਦਾਲ ਦਾ ਮਿਸ਼ਰਣ ਤਿਆਰ ਕੀਤਾ ਜਾ ਸਕਦਾ ਹੈ, ਜੋ ਦੁਪਹਿਰ ਜਾਂ ਰਾਤ ਦੇ ਖਾਣੇ ਲਈ ਪ੍ਰੈਸ਼ਰ ਕੁੱਕ ਹੋ ਸਕਦੇ ਹਨ| ਇਸ ਵਿੱਚ ਲੂਣ ਦੀਇੱਕ ਚੂੰਡੀ ਅਤੇ ਘਿਉਦੀ ਇੱਕ ਬੂੰਦ ਇਸ ਨੂੰ ਸੁਆਦ ਭਰਿਆ ਭੋਜਨ ਬਣਾ ਸਕਦਾ ਹੈ| ਇੱਕ ਦਿਨ ਵਿੱਚ ਇੱਕ ਜਾਂ ਦੋ ਤੋਂ ਵੱਧ ਕਿਸਮਾਂ ਦੇ ਭੋਜਨਾਂ ਦੀ ਵਰਤੋਂ ਕਰਨਾ ਚੰਗਾ ਨਹੀਂ ਹੈ|

ਵਿਕਾਸ ਦੇ ਵੱਖ ਵੱਖ ਪੜਾਵਾਂ ਲਈ ਬਾਜ਼ਾਰ ਵਿਚ ਨੈਨ-ਪ੍ਰੋ, ਲੈਕਟੋਜੀਨ, ਸੈਰੇਲੈਕ ਵਰਗੇ ਆਸਾਨੀ ਨਾਲ ਤਿਆਰ ਹੋਣ ਵਾਲੇ ਫ਼ਾਰਮੂਲਾ ਉਪਲੱਬਧ ਹਨ|

ਕੁੱਝ ਬੱਚਿਆਂ ਨੂੰਕੁੱਝ ਖਾਸ ਖਾਣਿਆਂ ਤੋਂ ਅਲਰਜੀ ਹੋ ਸਕਦੀ ਹੈ, ਇਸ ਲਈ ਸਿਰਫ 12 ਮਹੀਨਿਆਂ ਦੀ ਉਮਰ ਦੇ ਬਾਅ ਦਹੀ ਅੰਡੇਅ ਤੇ ਮਾਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ|

ਖਾਣ ਲਈ ਕੀ ਦੇਣਾ ਚਾਹੀਦਾ ਹੈ(12-24 ਮਹੀਨੇ)

ਇਸ ਸਮੇਂ ਤੱਕ ਜ਼ਿਆਦਾਤਰ ਬੱਚਿਆਂ ਵਿੱਚ ਦੰਦਾਂ ਦਾ ਵਿਕਾਸ ਹੋ ਜਾਂਦਾ ਹੈ ਅਤੇ ਅਤੇ ਜੋ ਚੀਜ਼ਾਂ ਖਾਣ ਯੋਗ ਹੋਣ ਉਹ ਉਨ੍ਹਾਂ ਚੀਜਾਂ ਤੇ ਡੱਸਣਾ ਪਸੰਦ ਕਰਦੇ ਹਨ| ਰੋਟੀ ਉਸਦੇ ਪੜਾਅ ਦੇ ਦੌਰਾਨ ਵਧੀਆ ਖਾਣਾ ਬਣੇਗੀ| ਚਪਾਤੀ ਦੇ ਛੋਟੇ ਹਿੱਸੇ/ਹਲਕੀ ਮਿੱਠੀ ਚਪਾਤੀ, ਇਡਲੀ, ਡੋਸਾ, ਬਿਸਕੁਟ, ਪੱਕੇ ਕੇਲੇ ਅਤੇਦਲ ਅਤੇ ਚਾਵਲ, ਦਹੀਂ, ਪਪਿਤਾ, ਸਭ ਭਰਪੂਰ ਖੁਰਾਕ ਦਿੰਦੇ ਹਨ| ਬੱਚਿਆਂ ਦੀ ਖਪਤ ਤੇ ਆਧਾਰਤ ਭੋਜਨ ਨੂੰ ਵਧਾਇਆ ਜਾ ਸਕਦਾ ਹੈ ਅਤੇ ਦੁੱਧ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ| ਕੁਝ ਮਾਪੇ ਇੱਕ ਸਨੈਕ ਦੇ ਤੌਰ ਤੇ ਸੁੱਕੇ ਫਲਾਂ ਦਾ ਇੱਕ ਦਲੀਆ ਵੀ ਬਣਾਉਂਦੇ ਹਨ|

ਬਹੁਤ ਹੀ ਛੋਟੀ ਉਮਰ ਤੋਂ ਹੀ ਤੰਦਰੁਸਤ ਭੋਜਨਖਾਣ ਲਈ ਬੱਚੇ ਨੂੰ ਉਤਸਾਹਿਤ ਕਰਨਾ ਮਹੱਤਵਪੂਰਨ ਹੁੰਦਾ ਹੈ| ਅਜਿਹੇ ਦੇਸ਼ ਵਿਚ ਰਹਿਣਾ ਜਿੱਥੇ ਬਹੁਤ ਕੁੱਝ ਉਪਲੱਬਧ ਹੈ ਤਾਂ ਇਹ ਬਿਹਤਰ ਹੈ ਕਿ ਘਰੇਲੂ ਉਤਪਾਦਾਂ ਵਾਲੇ ਹੋਰ ਖਾਣੇ ਸ਼ਾਮਲ ਕੀਤੇ ਜਾਣ ਅਤੇ ਫੈਕਟਰੀ ਵਿੱਚ ਤਿਆਰ ਕੀਤੇ ਭੋਜਨ ਘੱਟੋ-ਘੱਟ ਲਏ ਜਾਣ| ਯਾਦ ਰੱਖੋ ਕਿ ਇੱਕ ਚੰਗੀ ਖ਼ੁਰਾਕ ਨਾਲ ਬੱਚੇ ਤੰਦਰੁਸਤ ਬਣਦੇ ਹਨ|