ਗਰਭ ਅਵਸਥਾ ਦੌਰਾਨ ਭੋਜਨ : ਮਿੱਥਾਂ ਨੂੰ ਖਾਰਿਜ਼ ਕਰਨਾ

ਗਰਭ ਅਵਸਥਾ ਦੌਰਾਨ ਭੋਜਨ : ਮਿੱਥਾਂ ਨੂੰ ਖਾਰਿਜ਼ ਕਰਨਾ

 

ਸਾਰੀਆਂ ਸੰਭਾਵਿਤ ਮਾਵਾਂ ਨੂੰ ਉਹਨਾਂ ਲੋਕਾਂ ਵਿੱਚ ਆਉਣਾ ਹੋਵੇਗਾ, ਜੋ ਓਹਨਾਂ ਨੂੰ ਦੱਸਣ ਕਿ ਗਰਭ ਅਵਸਥਾ ਦੌਰਾਨ ਕਿਹੜਾ ਭੋਜਨ ਨਹੀਂ ਖਾਣਾ ਚਾਹੀਦਾ, ਜਿਹੜਾ ਕਿ ਵਿਕਸਿਤ ਹੋ ਰਹੇ ਬੱਚੇ ਤੇ ਅਸਰ ਪਾ ਸਕਦਾ ਹੈ। ਅੱਛਾ, ਕੁਝ ਫਾਇਦੇਮੰਦ ਸਲਾਹਾਂ ਹੋਣਗੀਆਂ, ਪਰ ਕੁਝ ਸਲਾਹਾਂ ਉਹ ਹੋਣਗੀਆਂ, ਜਿਨ੍ਹਾਂ ਉੱਤੇ ਪੂਰਵਜ ਦਹਾਕਿਆਂ ਤੋਂ ਵਿਸ਼ਵਾਸ ਕਰਦੇ ਆ ਰਹੇ ਹਨ।

ਇਸ ਲੇਖ ਵਿੱਚ ਆਓ, ਮਿੱਥਾਂ ਉੱਤੇ ਚਾਨਣਾ ਪਾਇਐ ਅਤੇ ਆਪਣੇ ਲਈ ਵੇਖਿਐ, ਜੇਕਰ ਕੀ ਉਹ ਸਾਡੇ ਲਈ ਅੱਛੇ ਹਨ ਜਾਂ ਬੁਰੇ!

ਮਿੱਥ#1 ਗਰਭਵਤੀ ਔਰਤਾਂ ਦੁਆਰਾ ਪਪੀਤਾ ਨਹੀਂ ਖਾਇਆ ਜਾਣਾ ਚਾਹੀਦਾ

ਅਸੀਂ ਸੁਣਦੇ ਆਉਂਦੇ ਹਾਂ ਕਿ ਕਿਸ ਤਰਾਂ ਪਪੀਤਾ ਗਰਭਪਾਤ ਦਾ ਮੁੱਖ ਕਾਰਣ ਬਣ ਸਕਦਾ ਹੈ, ਪਰ ਕੀ ਇਹ ਸੱਚ ਹੈ? ਪਪੀਤੇ ਵਿੱਚ ਲੈਟੇਕਸ ਨਾਮ ਦਾ ਇੱਕ ਪਦਾਰਥ ਸਾਰ ਹੁੰਦਾ ਹੈ, ਜੋ ਅਗਰ ਇੱਕ ਕੇਂਦਰੀਭੂਤ ਤੌਰ ਤੇ ਖਾ ਲਈਐ ਤਾਂ ਇਹ ਲੈਟੇਕਸ ਯੂਟਰੀਨ ਕੌਨਟਰੇਸ਼ਨ (ਲੈਟੇਕਸ ਗਰਭਾਸ਼ਯ ਸਿਕੁੜਣ) ਦਾ ਕਾਰਣ ਬਣ ਸਕਦਾ ਹੈ। ਕੱਚੇ ਪਪੀਤੇ ਵਿੱਚ ਪੱਕੇ ਹੋਏ ਪਪੀਤੇ ਦੇ ਮੁਕਾਬਲੇ ਲੈਟੇਕਸ ਦੀ ਬਹੁੱਤ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਕਰਕੇ ਇਸ ਨੂੰ ਇੱਕ ਵੱਡੀ ਨਾਂਹ੍ਹ ਕਹੀ ਜਾਂਦੀ ਹੈ! ਪਪੀਤੇ ਦੇ ਬੀਜ ਅਤੇ ਸਕਿਨ ਦੀ ਵੀ ਇੱਸੇ ਕਾਰਣਾਂ ਤੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ।

ਜਦਕਿ ਪੱਕੇ ਪਪੀਤੇ ਵਿੱਚ ਲੈਟੇਕਸ ਦੀ ਘੱਟ ਮਾਤਰਾ ਹੁੰਦੀ ਹੈ ਅਤੇ ਇਹ ਵਿਟਾਮਿਨ ਏ, ਬੀ, ਸੀ ਅਤੇ ਈ, ਬੀਟਾ ਕੈਰੋਟੀਨ, ਫੋਲਿਕ ਏਸਿਡ ਅਤੇ ਫਾਇਬਰ ਦਾ ਇੱਕ ਵੱਡਾ ਸਰੋਤ ਹੁੰਦਾ ਹੈ। ਸੋ, ਇਸ ਨੂੰ ਸੰਭਾਵਿਤ ਮਾਵਾਂ ਨੂੰ ਇੱਕ ਸੀਮਿਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਵਿਟਾਮਿਨ ਸ਼ਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਲਈ ਜ਼ਰੂਰੀ ਹਨ ਅਤੇ ਵਿਟਾਮਿਨ ਬੀ ਬਾਰੇ ਖਾਸਕਰ ਕਹਿਏ ਤਾਂ ਇਹ ਭਰੂਣ ਦੇ ਵਿਕਾਸ ਲਈ ਜ਼ਰੂਰੀ ਹੈ। ਪੱਕਿਆ ਪਪੀਤਾ ਕਬਜ਼, ਸੋਜਿਸ਼, ਪੇਟ ਦੇ ਵਿਕਾਰਾਂ ਅਤੇ ਸੀਨੇ ਦੀ ਜਲਨ ਵਿੱਚ ਵੀ ਰਾਹਤ ਪ੍ਰਦਾਨ ਕਰਦਾ ਹੈ।

ਮਿੱਥ# 2 ਕੈਫੀਨ ਦਾ ਦਾਖਿਲਾ ਗਰਭਪਾਤ ਦਾ ਕਾਰਣ ਬਣਦਾ ਹੈ

ਕੈਫੀਨ, ਜੋ ਕਿ ਚਾਹ, ਕੌਫੀ ਅਤੇ ਚਾਕਲੇਟ ਵਰਗੇ ਜ਼ਿਆਦਾਤਰ ਖਾਣ ਦੇ ਪਦਾਰਥਾਂ ਵਿੱਚ ਕੁਦਰਤੀ ਤੌਰ ਤੇ ਪਾਇਆ ਜਾਂਦਾ ਹੈ, ਇੱਕ ਉੱਤੇਜਕ ਪਦਾਰਥ ਅਤੇ ਮੂਤਰ ਵਰਧਕ ਹੈ। ਉੱਤੇਜਕ ਪਦਾਰਥ ਬਲਡ ਪ੍ਰੈਸ਼ਰ ਵਧਾਉਂਦੇ ਹਨ ਅਤੇ ਇਨ੍ਹਾਂ ਨਾਲ ਗਰਭ ਅਵਸਥਾ ਦੌਰਾਨ ਦਿਲ ਦੀ ਗਤੀ ਦੀ ਦਰ ਚੰਗੀ ਨਹੀਂ ਰਹਿੰਦੀ। ਮੂਤਰ ਵਰਧਨ ਕਿਡਨੀ (ਗੁਰਦੇ) ਤੇ ਅਸਰ ਪਾਉਂਦਾ ਹੈ ਅਤੇ ਸ਼ਰੀਰ ਦੀ ਤਰਲਤਾ ਦੇ ਲੇਵਲ ਨੂੰ ਘੱਟ ਕਰਦਾ ਹੈ, ਜਿਸਦੇ ਫਲਸਵਰੂਪ ਲਗਾਤਾਰ ਪਿਸ਼ਾਬ ਆਉਂਦਾ ਰਹਿੰਦਾ ਹੈ। ਜਦੋਂ ਸ਼ਰੀਰ ਦੇ ਤਰਲ ਪਦਾਰਥ ਘੱਟ ਹੋ ਜਾਂਦੇ ਹਨ, ਤਾਂ ਸ਼ਰੀਰ ਡੀਹਾਈਡਰੇਟਡ ਹੋ ਜਾਂਦਾ ਹੈ।

ਹਰ ਕਿਸੇ ਚੀਜ਼ ਦੀ ਅਧਿਕਤਾ ਨੁਕਸਾਨਦਾਇਕ ਹੁੰਦੀ ਹੈ। ਸੰਭਾਵਿਤ ਮਾਵਾਂ ਪ੍ਰਤੀਦਿਨ ਕੈਫੀਨ ਦੀ 200 ਮਿਲੀ ਗਰਾਮ ਖਪਤ ਕਰ ਸਕਦਿਆਂ ਹਨ, ਜੋ ਕਿ ਕੌਫੀ ਦੇ 120 ਕੱਪਾਂ ਦੇ ਬਰਾਬਰ ਹੈ। ਕੈਫੀਨ ਇੱਕ ਸੀਮਿਤ ਮਾਤਰਾ ਵਿੱਚ ਲੈਣੀ ਚਾਹੀਦੀ ਹੈ, ਕਿਉਂਕਿ ਇੱਕ ਉੱਚ ਪੱਧਰ ਦੀ ਕੈਫੀਨ ਬੱਚਿਆਂ ਦੀ ਜਨਮ ਦਰ ਅਤੇ ਇੱਥੇ ਤੱਕ ਕਿ ਗਰਭਪਾਤ ਦਾ ਵੀ ਕਾਰਣ ਬਣ ਸਕਦੀ ਹੈ।

ਮਿੱਥ# 3 ਮੂੰਗਫਲੀ ਅਣਜੰਮੇ ਬੱਚੇ ਵਿੱਚ ਐਲਰਜੀ ਵਿਕਸਿਤ ਕਰਦੀ ਹੈ

ਬਹੁਤ ਸਾਰੀਆਂ ਸੰਭਾਵਿਤ ਮਾਵਾਂ ਨੂੰ ਇਹ ਕਹਿ ਕੇ ਕਿ ਮੂੰਗਫਲੀ ਅਣਜੰਮੇ ਬੱਚੇ ਵਿੱਚ ਅਲਰਜੀ ਦਾ ਕਾਰਣ ਬਣੇਗੀ, ਇਸ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ, ਪਰ ਇਹ ਸੱਚ ਨਹੀਂ ਹੈ। ਸੱਚਾਈ ਤਾਂ ਇਹ ਹੈ ਕਿ ਮੂੰਗਫਲੀ ਵਿਟਾਮਿਨ ਈ, ਫੋਲੇਟ ਅਤੇ ਪ੍ਰੋਟੀਨ ਦਾ ਚੰਗਾ ਸਰੋਤ ਹੋਣ ਕਾਰਣ ਇਕ ਸਿਹਤਮੰਦ ਖ਼ੁਰਾਕ ਦਾ ਹਿੱਸਾ ਹੋ ਸਕਦੀ ਹੈ ਅਤੇ ਇਹ ਗਰਭ ਅਵਸਥਾ ਦੌਰਾਨ ਖਾਣ ਵਿੱਚ ਸੁਰੱਖਿਅਤ ਹੈ, ਜਦੋਂ ਤੱਕ ਕਿ ਮਾਂ ਨੂੰ ਖੁਦ ਮੂੰਗਫਲੀ ਤੋਂ ਅਲਰਜੀ ਨਾ ਹੋਵੇ।

ਮਿੱਥ# 4 ਗਰਭਵਤੀ ਮਾਵਾਂ ਨੂੰ ਮੱਛੀ ਨਹੀਂ ਖਾਣੀ ਚਾਹੀਦੀ

ਮੱਛੀ ਵਿਚ ਓਮੇਗਾ-3, ਵਿਟਾਮਿਨ ਡੀ ਅਤੇ ਬੀ 2 ਅਤੇ ਹੋਰ ਖਣਿਜ ਪਦਾਰਥਾਂ ਸਮੇਤ ਜਰੂਰੀ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ। ਇਹ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਅਤੇ ਘੱਟ ਨਮੀ ਵਾਲੀ ਚਰਬੀ ਦਾ ਇੱਕ ਬਹੁਤ ਵਧਿਆ ਸਰੋਤ ਹੈ। ਫਿਰ ਵੀ ਕੁਝ ਮੱਛੀਆਂ ਵਿੱਚ ਪਾਰੇ ਦੇ ਤੱਤ ਬਹੁਤ ਹੁੰਦੇ ਹਨ ਅਤੇ ਉਹਨਾਂ ਦੇ ਜ਼ਹਿਰੀਲੇ ਪ੍ਰਭਾਵਾਂ ਦੇ ਕਾਰਨ ਉਹਨਾਂ ਨੂੰ ਨਹੀਂ ਖਾਣਾ ਚਾਹੀਦਾ। ਇੱਥੇ ਖਪਤ ਲਈ ਕੁਝ ਸੁਰੱਖਿਅਤ ਅਤੇ ਨੁਕਸਾਨਦੇਹ ਮੱਛੀਆਂ ਦਸਦੇ ਹਾਂ :

ਸ਼ਰਿੰਪ, ਕੈਨਡ ਲਾਈਟ ਟੁਨਾ, ਸੈਲਮਨ, ਪੋਲਕ, ਅਤੇ ਕੈਟਫਿਸ਼ ਘੱਟ ਪਾਰਾ ਤੱਤਾਂ ਵਾਲਿਆਂ ਹਨ ਅਤੇ ਤੁਹਾਡੀ ਖੁਰਾਕ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।

ਸ਼ਾਰਕ, ਸਵੋਰਡਫਿਸ਼, ਟਾਇਲਫਿਸ਼ ਅਤੇ ਕਿੰਗ ਮੈਕਰੇਲ ਉੱਚ ਪਾਰਾ ਤੱਤਾਂ ਵਾਲਿਆਂ ਹਨ ਅਤੇ ਨਹੀਂ ਖਾਣੀਆਂ ਚਾਹੀਦੀਆਂ।

ਸਪਲੀਮੈਂਟਲ ਫਿਸ਼ ਓਯਲ (ਪੂਰਕ ਮੱਛੀ ਤੇਲ) ਵਧ ਰਹੇ ਬੱਚੇ ਲਈ ਪੌਸ਼ਟਿਕ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ, ਇਸ ਕਰਕੇ ਖਾਣ ਲਈ ਇਹ ਸੁਰੱਖਿਅਤ ਹੈ।

ਮਿੱਥ# 5 ਮਸਾਲੇਦਾਰ ਭੋਜਨ ਕੁਦਰਤੀ ਗਰਭਪਾਤ ਦਾ ਇੱਕ ਕਾਰਨ ਹੈ

ਸੰਭਾਵਿਤ ਮਾਵਾਂ ਨੂੰ ਕਾਲਜੇ ਵਿੱਚ ਜਲਨ ਦਾ ਜਿਆਦਾਤਰ ਤਜਰਬਾ ਰਹਿੰਦਾ ਹੈ। ਇਸ ਲਈ ਉਹਨਾਂ ਨੂੰ ਮਸਾਲੇਦਾਰ ਭੋਜਨ ਤੋਂ ਬਚਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਪਰ ਐਸਾ ਨਾ ਤੇ ਕੋਈ ਸਬੂਤ ਹੈ ਅਤੇ ਨਾ ਹੀ ਕੋਈ ਰਿਕਾਰਡ ਹੈ ਕਿ ਮਸਾਲੇਦਾਰ ਭੋਜਨ ਗਰਭਪਾਤ ਦਾ ਮੁੱਖ ਕਾਰਣ ਬਣਿਆ ਹੋਵੇ। ਗਰਭ ਅਵਸਥਾ ਦੇ ਦੌਰਾਨ ਤ੍ਰਿਸ਼ਨਾ ਜਾਂ ਭੁੱਖ ਵਧਦੀ ਹੈ। ਇਸ ਲਈ ਇਹ ਬਿਹਤਰ ਹੋਵੇਗਾ ਕਿ ਹਰ ਕੁਝ ਸੰਜਮਿਤ ਰਹੇ ਤਾਂ ਕਿ ਮਾਂ ਅਤੇ ਬੱਚੇ ਲਈ ਵਧੀਆ ਹੋ ਸਕੇ।

ਮਿੱਥ# 6 ਕੀ ਘਿਓ ਖਾਣਾ ਡਿਲੀਵਰੀ ਨੂੰ ਆਸਾਨ ਬਣਾਵੇਗਾ?

ਇਹ ਧਾਰਣਾ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਵਿੱਚ ਇੱਕ ਸਮਾਨ ਪਾਈ ਜਾਂਦੀ ਹੈ, ਕਿ ਗਰਭ ਅਵਸਥਾ ਦੀ ਖੁਰਾਕ ਵਿੱਚ ਘਿਓ ਨੂੰ ਸ਼ਾਮਲ ਕਰਨ ਨਾਲ ਇਹ ਗਰਭਾਸ਼ਯ ਨੂੰ ਚਿਕਨਾਈ ਦਿੰਦਾ ਹੈ ਅਤੇ ਸੁਚਾਰੂ ਡਿਲੀਵਰੀ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਘਿਓ ਵਿੱਚ ਪੌਸ਼ਟਿਕ ਲਾਭ ਹਨ ਅਤੇ ਇਸਨੂੰ ਖੁਰਾਕ ਵਿਚ ਸੀਮਿਤ ਮਾਤਰਾ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਘਿਓ ਨੂੰ ਸਿੱਧੇ ਤੌਰ ਤੇ ਪੀਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਇਸ ਨੂੰ ਖਾਣਾ ਪਕਾਉਣ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਤੁਰੰਤ ਊਰਜਾ ਪ੍ਰਦਾਨ ਕਰਨ ਵਿੱਚ ਵੀ ਮਦਦ ਕਰਦਾ ਹੈ।

ਮਿੱਥ# 7 ਕੀ ਨਾਰੀਅਲ ਦਾ ਪਾਣੀ ਪੀਣ ਨਾਲ ਬੱਚਾ ਗੋਰਾ ਅਤੇ ਉਸਦੇ ਵਾਲ ਸੰਘਣੇ ਹੋਣਗੇ?

ਬਹੁਤ ਸਾਰੀਆਂ ਸੰਭਾਵਿਤ ਮਾਵਾਂ ਨੂੰ ਨਾਰੀਅਲ ਦੇ ਪਾਣੀ ਦੇ ਲਾਭਾਂ ਬਾਰੇ ਸੁਣਨ ਨੂੰ ਮਿਲਦਾ ਹੈ, ਅਤੇ ਜਿਆਦਾਤਰ ਅਪਣੇ ਬੱਚੇ ਨੂੰ ਗੋਰਾ ਅਤੇ ਸੰਘਣੇ ਵਾਲਾਂ ਵਾਲਾ ਬਣਾਉਣ ਲਈ ਨਾਰੀਅਲ ਪਾਣੀ ਪੀਂਦਿਆਂ ਹਨ। ਇਹ ਸੱਚਾਈ ਨਹੀਂ ਹੈ ਜਿਵੇਂ ਕਿ ਵਿਗਿਆਨ ਕਹਿੰਦਾ ਹੈ ਕਿ ਮਾਪਿਆਂ ਦੇ ਜੀਨ ਬੱਚੇ ਲਈ ਫੈਸਲਾ ਕਰਦੇ ਹਨ, ਨਾ ਕਿ ਨਾਰੀਅਲ ਪਾਣੀ। ਨਾਰੀਅਲ ਪਾਣੀ ਹੋਰ ਕਈ ਫਾਇਦੇ ਰਖਦਾ ਹੈ ਜਿਵੇਂ ਕਿ ਇਹ ਕਬਜ਼ ਤੋਂ ਰਾਹਤ ਦਿੰਦਾ ਹੈ ਕਿਉਂਕਿ ਇਹ ਫਾਈਬਰ ਅਤੇ ਮੈਗਨੇਸ਼ੀਅਮ ਨਾਲ ਭਰਪੂਰ ਹੁੰਦਾ ਹੈ ਅਤੇ ਵਿਅਕਤੀ ਨੂੰ ਹਾਈਡਰੇਟ ਵੀ ਰੱਖਦਾ ਹੈ।

ਮਿੱਥ# 8 ਕੀ ਕੇਸਰ ਖਾਣ ਨਾਲ ਮੇਰੇ ਬੱਚੇ ਦੇ ਰੰਗਰੂਪ ਉੱਤੇ ਅਸਰ ਪਵੇਗਾ?

ਇਹ ਧਾਰਣਾ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਵਿਚ ਆਮ ਤੌਰ ਤੇ ਕਾੱਮਨ ਹੈ, ਲੇਕਿਨ ਇਹ ਕੇਵਲ ਇੱਕ ਹੋਰ ਮਿੱਥ ਹੈ। ਗਰਭ ਅਵਸਥਾ ਦੇ ਦੌਰਾਨ ਔਰਤਾਂ ਦੀ ਚਮੜੀ ਖੁਸ਼ਕ ਅਤੇ ਕਾਂਤੀ ਹੀਨ ਹੋ ਜਾਂਦੀ ਹੈ। ਕੇਸਰ ਨੂੰ ਫੇਸ ਪੈਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਹ ਮਾਸਪੇਸ਼ੀਆਂ ਨੂੰ ਬਹੁਤ ਆਰਾਮ ਦੇਣ ਵਾਲਾ ਹੁੰਦਾ ਹੈ, ਜੋ ਕਿ ਗਰਭ ਅਵਸਥਾ ਦੌਰਾਨ ਲਾਭਦਾਇਕ ਹੋ ਸਕਦਾ ਹੈ। ਇਹ ਅਵਸਾਦਰੋਧੀ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਗਰਭ ਅਵਸਥਾ ਵਿੱਚ ਡਾਂਵਾਡੋਲ ਮਨੋਦਸ਼ਾ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ। ਮਗਰ ਤਾਂ ਵੀ ਕੇਸਰ ਬੱਚੇ ਦੇ ਰੰਗ-ਰੂਪ ਅਤੇ ਨਾਂ ਹੀ ਉਸਦੇ ਨੈਣ-ਨਕਸ਼ ਦੇ ਮਾਮਲੇ ਵਿੱਚ ਕੁਝ ਕਰਦਾ ਹੈ ਅਤੇ ਮਾਂ ਬਾਪ ਦੇ ਜੀਨਾਂ ਦੁਆਰਾ ਰੰਗ-ਰੂਪ ਸਾਰਾ ਕੁਝ ਨਿਰਧਾਰਿਤ ਹੁੰਦਾ ਹੈ।

ਇਹ ਸਲਾਹਯੋਗ ਹੈ ਕਿ 10 ਮਿਲੀਗ੍ਰਾਮ ਤੋਂ ਜ਼ਿਆਦਾ ਕੇਸਰ ਦੀ ਵਰਤੋਂ ਨਹੀਂ ਕਰਣੀ ਚਾਹੀਦੀ ਕਿਉਂਕਿ ਇਹ ਗਰੱਭਾਸ਼ਯ ਦੇ ਸੁੰਗੜਾਅ ਦਾ ਕਾਰਨ ਬਣ ਸਕਦਾ ਹੈ।

ਇਹ ਸਦਾ ਲਈ ਵਧੀਆ ਹੈ ਦਿ ਤੁਸੀਂ ਇੱਕ ਉਚਿਤ ਢੁਕਵੀਂ ਖੁਰਾਕ ਯੋਜਨਾ ਲਈ ਆਪਣੇ ਡਾਕਟਰ ਦਾ ਸਲਾਹਮਸ਼ਵਰਾ ਲਵੋ ਜੋ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਲਾਭਕਾਰੀ ਹੋਵੇ, ਬਜਾਏ ਇਸਦੇ ਕਿ ਕੁਝ ਖਾਸ ਮਿੱਥਾਂ ਉੱਤੇ ਵਿਸ਼ਵਾਸ ਕਰੋ ਅਤੇ ਆਪਣੇ ਆਪ ਨੂੰ ਲਾਭਾਂ ਤੋਂ ਵਾਂਝਾ ਕਰ ਲਵੋ ਸਭ ਕੁਝ ਸੰਜਮਿਤ ਸੰਤੁਲਿਤ ਖਾਣ ਦਾ ਇਹ ਇੱਕ ਨਿਯਮ ਬਣਾਓ